ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)
ਲੁਧਿਆਣਾ ਤੋਂ ਖ਼ਬਰ ਐ ਕੇ, ਪੁਲੀਸ ਦੇ ਉਚ ਅਧਿਕਾਰੀ ਅਨਿਲ ਕੁਮਾਰ ਕੋਹਲੀ ਜੀ ਦੀ ਕਰੋਨਾ ਨਾਲ ਮੌਤ ਹੋਣਾ ਦੁਖਦਾਈ ਹੈ। ਲੋਕਾਂ ਲਈ ਕਰੋਨਾ ਨਾਲ ਜੰਗ ਲੜਦਿਆਂ ਇਹ ਸ਼ਹੀਦੀ ਹੈ। ਪੁਲੀਸ ਵਾਲੇ ਕਰੋਨਾ ਨਾਲ ਸਭ ਤੋਂ ਮੂਹਰੇ ਹੋਕੇ ਲੜਾਈ ਲੜ ਰਹੇ ਹਨ। ਪੁਲੀਸ ਨੂੰ ਕਰੋਨਾ ਹੋਣਾ ਸਮਾਜ ਲਈ ਘਾਤਕ ਤੇ ਦੁਖਦਾਈ ਹੈ। ਜੇਕਰ ਪੁਲੀਸ ਤੰਦਰੁਸਤ , ਜੀਵਾਣੂੰ ਮੁਕਤ , ਵੈਕਸਿਨੇਟਡ ਨਾ ਹੋਈ ਤਾਂ ਪੰਜਾਬ ਤੇ ਦੇਸ਼ ਦਾ ਰੱਬ ਹੀ ਰਾਖਾ ਹੋਵੇਗਾ। ਪੁਲੀਸ ਆਪਣਾ ਵੀ ਹੋਰ ਖਿਆਲ ਰੱਖੇ।ਇਹ ਸਮਾਂ ਪੁਲੀਸ ਲਈ ਬਹੁਤ ਜ਼ਿੰਮੇਵਾਰੀ ਵਾਲਾ ਤੇ ਨਾਜ਼ੁਕ ਹੈ ਕੁਰਬਾਨੀ ਵਾਲਾ ਹੈ। ਜੇਕਰ ਪੁਲੀਸ ਨੇ ਆਪਣੀ ਸਿਹਤ ਲਈ ਲੋਕਾਂ ਚ ਢਿੱਲ ਵਰਤ ਲਈ ਤਾਂ ਹਾਲਾਤ ਬਹੁਤ ਬੁਰੇ ਹੋ ਸਕਦੇ ਹਨ। ਪੰਜਾਬ ਦੇ ਭਵਿੱਖ ਲਈ ਸਰਕਾਰ ਸਭ ਤੋਂ ਪਹਿਲਾਂ ਪੁਲੀਸ,ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਅਤੇ ਸਿੱਧਾ ਲੋਕਾਂ ਚ ਵਿਚਰਨ ਵਾਲੇ ਲੋਕਾਂ, ਅਧਿਕਾਰੀਆਂ ਦੀ ਜਾਂਚ ਕਰਵਾਵੇ। ਓਹਨਾ ਲਈ ਕਿੱਟਾਂ, ਵੈਕਸੀਨੇਸ਼ਨ,ਟੈਸਟ ,ਸੈਨੀਟੇਸ਼ਨ , ਇਮੁਨਿਟੀ ਆਦਿ ਦਾ ਪ੍ਰਬੰਧ ਕੀਤਾ ਜਾਵੇ ਕਿ ਜੇਕਰ ਫੌਜ਼ ਹੀ ਬਿਮਾਰ ਹੋ ਗਈ ਤਾਂ ਸੋਚ ਕੇ ਕਲੇਜਾ ਬਾਹਰ ਨੂੰ ਆਉਂਦਾ ਹੈ। ਸ਼੍ਰੀ ਕੋਹਲੀ ਜੀ ਪਰਵਾਰ ਨਾਲ ਹਮਦਰਦੀ ਹੈ। ਦੁੱਖ ਦੇ ਸਮੇਂ ਵੀ ਸਾਵਧਾਨੀਆਂ ਦਾ ਪੱਲਾ ਨਾ ਛਡਿਆ ਜਾਵੇ।