ਗਾਇਕ ਜੀਤ ਜਗਜੀਤ ਅਤੇ ਗੀਤਕਾਰ ਭੱਟੀ ਭੜੀਵਾਲਾ ਦੀ ਜੋੜੀ ਨੇ ਸ਼ਾਹਕਾਰ ਗੀਤ ਸਮੇਂ ਸਮੇਂ ‘ਤੇ ਸੰਗੀਤ ਜਗਤ ਦੀ ਝੋਲੀ ਪਾਏ ਹਨ। ਜਿੱਥੇ ਭੱਟੀ ਭੜੀਵਾਲਾ ਨੇ ਹਮੇਸ਼ਾ ਹੀ ਜ਼ਿੰਮੇਵਾਰੀ ਸਮਝਦਿਆਂ ਉਸਾਰੂ ਤੇ ਪਰਿਵਾਰਕ ਬੋਲਾਂ ਦੀ ਰਚਨਾ ਕਰਨ ਨੂੰ ਪਹਿਲ ਦਿੱਤੀ ਹੈ, ਉੱਥੇ ਗਾਇਕ ਜੀਤ ਜਗਜੀਤ ਨੇ ਵੀ ਸਮਾਜਿਕ ਸਰੋਕਾਰਾਂ ਦਾ ਪੱਲਾ ਨਹੀਂ ਛੱਡਿਆ। ਹੁਣ ਦੋਵੇਂ ਜੋਟੀਦਾਰ ਆਪਣੇ ਨਵੇਂ ਗੀਤ “ਕੱਲ੍ਹ ਦੀ ਰੋਟੀ” ਨਾਲ ਹਾਜ਼ਰ ਹੋਏ ਹਨ। ਆਉ, ਇਸ ਗੀਤ ਅੰਦਰ ਪਾਈ ਦਰਦਾਂ ਦੀ ਬਾਤ ਦਾ ਹੁੰਗਾਰਾ ਗੀਤ ਨੂੰ ਸੁਣ ਕੇ ਭਰੀਏ ।
-ਪੰਜ ਦਰਿਆ ਟੀਮ