ਲੁਧਿਆਣਾ (ਪੰਜ ਦਰਿਆ ਬਿਊਰੋ)
ਕੋਰੋਨਾਵਾਇਰਸ ਕਾਰਨ ਪੰਜਾਬ ਦੀ ਅਫਸਰਸ਼ਾਹੀ ਸਹਿਮ ਦਾ ਮਾਹੌਲ ਹੈ। ਲੁਧਿਆਣਾ ਦੇ ਏਸੀਪੀ ਤੋਂ ਬਾਅਦ ਉਸ ਦੀ ਪਤਨੀ, ਨਾਲ ਕੰਮ ਕਰਨ ਵਾਲੇ ਐਸਐਚਓ, ਏਸੀਪੀ ਦੇ ਡਰਾਈਵਰ ਨੂੰ ਅਤੇ ਏਸੀਪੀ ਦੇ ਨਾਲ਼ ਬੈਠਕ ਕਰਨ ਵਾਲੀ ਲੁਧਿਆਣਾ ਦੀ ਮੰਡੀ ਬੋਰਡ ਅਫਸਰ ਜਸਬੀਰ ਕੌਰ ਵੀ ਕਰੋਨਾ ਪੋਜ਼ੀਟਿਵ ਦੱਸਿਆ ਜਾ ਰਿਹਾ ਹੈ। DMO ਜਸਬੀਰ ਕੌਰ, ਐੱਸ ਐਚ ਓ ਅਰਸ਼ਦੀਪ ਕੌਰ ਵੀ ਏਸੀਪੀ ਅਨਿਲ ਦੇ ਸੰਪਰਕ ‘ਚ ਸਨ। ਅਨਿਲ ਕੋਹਲੀ 13 ਅਪ੍ਰੈਲ ਨੂੰ ਪੋਜਟਿਵ ਆ ਗਏ ਸਨ ਜਦੋਂ ਕੇ ਐਸਐਚਓ ਅਤੇ DMO ਦੀ ਰਿਪੋਰਟ ਅੱਜ ਪੋਜ਼ੀਟਿਵ ਆਈ ਹੈ।
?ਲੁਧਿਆਣਾ ਚ ਕਰੋਨਾ ਵਾਇਰਸ ਦੇ ਕੁੱਲ 18 ਮਰੀਜ਼
?28 ਮਾਰਚ ਨੂੰ ਹੋਈ ਸੀ ਇਨ੍ਹਾਂ ਸਾਰਿਆਂ ਦੀ ਮੀਟਿੰਗ, ਬੈਠਕ ਦੀ ਤਸਵੀਰ ਵੀ ਆਈ ਸਾਹਮਣੇ
?ਮੀਟਿੰਗ ਚ ਨਹੀਂ ਰੱਖਿਆ ਗਿਆ social ਡਿਸਟੈਨਸਿੰਗ ਦਾ ਖਿਆਲ
?ਪ੍ਰਸ਼ਾਸਨ ਨੂੰ ਪਈ ਹੱਥਾਂ-ਪੈਰਾਂ ਦੀ
ਹੁਣ ਬੈਠਕ ਚ ਸ਼ਾਮਲ ਬਾਕੀ ਅਧਿਕਾਰੀਆਂ ਦੇ ਵੀ ਟੈਸਟ ਲਏ ਜਾ ਰਹੇ ਹਨ।