10.2 C
United Kingdom
Saturday, April 19, 2025

More

    ਬਿੱਟੂ ਦੀ ਕਲਮ

    ਬਿੱਟੂ ਖੰਗੂੜਾ ਹਵਾਵਾਂ ਵਿੱਚ ਗੂੰਜਦੀ ਇੱਕ ਅਜਿਹੀ ਖ਼ੈਰਾਂ ਮੰਗਦੀ ਆਵਾਜ਼ ਦਾ ਨਾਂ ਹੈ, ਜੋ ਹਰ ਸਾਹ ਮਾਨਵਤਾ ਦਾ ਭਲਾ ਮੰਗਦਾ ਰਹਿੰਦਾ ਹੈ। ਉਹ ਕੁਦਰਤ ਨੂੰ ਬਹੁਤ ਬਾਰੀਕਬੀਨੀ ਨਾਲ ਦੇਖਣ, ਮਾਨਣ ਤੇ ਪਿਆਰਨ ਵਾਲਾ ਬੀਬਾ ਮਨੁੱਖ ਹੈ। ਅਸੀਂ ਆਪਣੇ ਪਾਠਕਾਂ ਨਾਲ ਉਹਨਾਂ ਦੇ ਦਿਲੀ ਵਲਵਲੇ ਸਾਂਝੇ ਕਰਨ ਦੀ ਖੁਸ਼ੀ ਲੈ ਰਹੇ ਹਾਂ। -ਪੰਜ ਦਰਿਆ ਟੀਮ

    ਬਿੱਟੂ ਖੰਗੂੜਾ, ਲੰਡਨ।

    ਕੁਦਰਤ ਦਾ ਪਰਵਾਹ ਲਗਾਤਾਰ ਆਨੰਤ ਕਾਲ ਤੋਂ ਵਗ ਰਿਹਾ, ਸਮਾਂ ਕਰਵਟਾਂ ਬਦਲਦਾ ਹੈ, ਜੋ ਉਪਜਆਿ ਸੋ ਬਿਨਸ ਹੈ, ਸਦਾ ਕੁਝ ਨਹੀਂ ਰਹਿੰਦਾ, ਜੋ ਕੱਲ ਸੀ, ਉਹ ਅੱਜ ਨਹੀਂ ਤੇ ਵਰਤਮਾਨ ਭਲਕ ਨੂੰ ਢਹਿਢੇਰੀ ਹੋ ਜਾਵੇਗਾ। ਪੱਤਰ ਝੜਦੇ ਰਹਿੰਦੇ ਨੇ, ਰੁੱਖ ਸੁੱਕਦੇ ਰਹਿੰਦੇ ਨੇ, ਜੋ ਕੁਦਰਤ ਦੇ ਬੱਝਵੇ ਮਾਹੌਲ ਦੀ ਹੋਣੀ ਨੂੰ ਸਮਰਪਿਤ ਹੋ ਜਾਂਦੇ ਨੇ। ਅਸੀਮ ਆਨੰਦ ਦੀ ਚਰਮ ਸੀਮਾ ਵੱਲ ਸੇਧਤ ਹੋ ਜਾਂਦੇ ਨੇ, ਜੋ ਸਹਿਜ ਨਾਲ ਆਢਾ ਲਾਉਂਦੇ ਨੇ ਅਸਹਿਜਤਾ ਵਿੱਚ ਘਿਰ ਜਾਂਦੇ ਨੇ। ਇਸ ਸੰਸਾਰ ਤੇ ਸਭ ਪ੍ਰਜਾਤੀਆ ਕੁਦਰਤ ਦੀ ਲੈਅ ਵਿੱਚ ਰੁਮਕਦੀਆਂ ਨੇ ਜਦੋਂ ਪਹੁੰ ਫੁੱਟਦੀ ਆ ਚੋਗਾ ਚੁਗਣ ਨਿੱਕਲ ਜਾਂਦੇ ਤੇ ਸੂਰਜ ਦੀ ਟਿੱਕੀ ਜਦੋਂ ਸੰਧਲੀ ਭਾਹ ਮਾਰਦੀ ਦੁਮੇਲ ਤੇ ਡੁੱਬਣ ਨੂੰ ਹੁੰਦੀ ਆ ਪਰਤ ਆਉਂਦੇ ਹਨ। ਪਰ ਇੱਕ ਮਨੁੱਖ ਹੀ ਐਸਾ ਜੋ ਰਾਤਾਂ ਨੂੰ ਜਾਗਦਾ, ਦਿਨ ਨੂੰ ਸੌਂਦਾ, ਕੁਦਰਤ ਦੇ ਹਰ ਨਿਯਮ, ਅਸੂਲ ਨੂੰ ਤੋੜਦਾ, ਮਨਆਈਆਂ ਕਰਦਾ, ਵਿਗਿਆਨ ਦੇ ਹਥਿਆਰ ਨਾਲ ਸਭ ਕੁਝ ਤਹਿਸ ਨਹਿਸ ਕਰਦ ਫਿਰਦਾ, ਜਿਉਂ ਹੀ ਮਨੁੱਖ ਨੇ ਆਪਣੇ ਫਿਰਤੂ ਸੁਭਾਅ ਤੋਂ ਮੁੱਖ ਮੋੜ ਪੱਕਾ ਠਿਕਾਣਾ ਬਣਾ ਖੇਤੀ ਸ਼ੁਰੂ ਕੀਤੀ। ਬੱਸ ਪੁੱਠਾ ਗੇੜ ਸ਼ੁਰੂ ਹੋ ਗਿਆ, ਇਹ ਹਰ ਰੁੱਖ, ਪੌਦਾ, ਬਨਸਪਤੀ, ਚਿੜੀ-ਜਨੌਰ, ਮੀਨ-ਮੇਖ ਸਭ ਨੂੰ ਖਾ ਗਿਆ। ਜਦੋਂ ਬੰਦਾ ਅੰਨੇਵਾਹ ਭੱਜਦਾ ਤਾਂ ਫਿਰ ਕਿਤੇ ਨਾ ਕਿਤੇ ਤਾਂ ਠੇਡਾ ਵੱਜਦਾ ਈ ਆ, ਹੁਣ ਇਹ ਮੂੰਹ ਪਰਨੇ ਡਿਗਿਆ ਪਿਆ। ਸਹਿਮ ਨਾਲ ਨਿਰਬਲ ਹੋਇਆ ਪਿਆ,ਸੋਚ ਨੂੰ ਲਕਵਾ ਮਾਰੀ ਜਾਂਦਾ। ਕਿਸੇ ਨੂੰ ਕੁਝ ਪਤਾ ਨੀ ਲਗਦਾ ਬਈ ਇਸ ਕਰੋਨਾ ਦੇ ਚੱਕਰਵਿਊ ਚੋ ਨਿਕਲਣਾ ਕਿੱਦਾ? ਜੋ ਅਸੀ ਆਪਣੇ ਚਿਹਰਿਆ ਤੇ ਧਰਮਾਂ, ਆਧਰਮਾਂ ਦੀਆਂ, ਆਸਤਿਕਤਾ ਨਾਸਤਿਕਤਾ ਦੀਆਂ ਪਰਤਾਂ ਚੜਾਈਆ ਸਭ ਉੱਤਰਨੀਆਂ ਸ਼ੁਰੂ ਹੋ ਗਈਆ ਨੇ। ਚਮਕਦੇ ਰੰਗਾਂ ਦੇ ਹੇਠੋਂ ਬਦਰੰਗ ਸੂਰਤਾ ਦਿਸਣ ਲੱਗੀਆ ਨੇ, ਅਖੌਤੀ ਰਿਸ਼ਤਿਆਂ ਦੀਆਂ ਪਰਤਾਂ ਊੱਘੜਣੀਆ ਸ਼ੁਰੂ ਹੋ ਗਈਆਂ ਨੇ, ਨਕਾਬ ਲਹਿ ਰਹੇ ਨੇ, ਇਨਸਾਨੀਅਤ ਚੀਖ ਚੀਖ ਕੇ ਕਹਿ ਰਹੀ ਹੈ, ਐ ਇਨਸਾਨ ਤੇਰੇ ਲੱਛਣ ਤਾਂ ਹੈ ਹੀ ਮਰਨ ਦੇ ਘੱਟੋ ਘੱਟ ਮੈਨੂੰ ਤਾਂ ਬਚਾਲੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!