
ਸੋਚਦਾ ਕੁਝ ਏ ਬੰਦਾ, ਤੇ ਮਗਰੋਂ ਕੁਝ ਹੋਰ ਹੁੰਦਾ,
ਬਿਨਾਂ ਕਸੂਰੋਂ ਰਹਿੰਦਾ ਏ, ਅੈਵੇਂ ਪ੍ਰੇਸ਼ਾਨ ਹੋਇਆ।
ਰੱਬ ਨੂੰ ਪਰਖਣ ਵਾਲਿਅਾ, ਰੱਬ ਪਰਖਦਾ ਤੈਨੂੰ ਏ,
ਖ਼ਬਰੇ ਕਿੰਨੀ ਵਾਰੀ, ਤੇਰੇ ‘ਤੇ ਮੇਹਰਬਾਨ ਹੋਇਆ।
ਔਖੇ ਵੇਲੇ ਵੇਖੀਂ ਡੋਲੀਂ ਨਾ, ਬੰਦਿਆ ਭੁੱਲ ਕੇ ਵੀ,
ਨਫੇ ਹੋਣਗੇ ਭਲਕੇ, ਅੱਜ ਤੇਰਾ ਨੁਕਸਾਨ ਹੋਇਆ,
ਮੇਰੀ ਮੇਰੀ ਕਰਦੇ ਦਾ, ਸਭ ਕੁਝ ਇਥੇ ਰਹਿ ਜਾਂਦਾ,
ਵਿੱਚ ਦਰਗਾਹ ਦੇ ਨਾਮ,ਉਸਦਾ ਹੀ ਪ੍ਰਵਾਨ ਹੋਇਆ।
ਪੈਸਾ ਕਦੇ ਨਾ ਥਾਂ ਲੈ ਸਕਦਾ, ਪੁੱਤ ਪ੍ਰਦੇਸੀ ਦੀ,
ਮੰਨਿਆ ਕਿ ਪੈਸਾ, ਹਰ ਪਾਸੇ ਪ੍ਰਧਾਨ ਹੋਇਆ,
ਤੀਲੀ ਲਾਉਣ ਵਾਲਾ ਨਹੀਂ, ਕਦੇ ਬੁਝਾ ਸਕਦਾ,
ਰੌਣਕ ਮੇਲੇ ਪਿੱਛੋਂ, ਵਿਹੜਾ ਬੀਆਬਾਨ ਹੋਇਆ।
“ਝੱਜੀ ਪਿੰਡ” ਵਾਲੇ ਰੱਬ ਪਾ ਗਿਆ, ਸੰਗੀਤ ਵਿੱਚੋਂ ,
“ਨੂਰੀ” ਦੇ ਸਿਰ ਦਾ ਸਾਂਈ, ਜਦ ਬੇਜਾਨ ਹੋਇਆ,
ਦਿਲਾਂ ਚ ਜਗਾ ਬਣਾ ਕੇ, ਤੁਰ ਗਿਆ ਦੁਨੀਆਂ ਤੋਂ,
“ਸੁਰਾਂ ਦੇ ਸਿਕੰਦਰ” ਲਈ, ਸੁਰ ਵਰਦਾਨ ਹੋਇਆ।
ਸਿੱਕੀ ਝੱਜੀ ਪਿੰਡ ਵਾਲਾ( ਇਟਲੀ )