14.6 C
United Kingdom
Monday, May 20, 2024

More

    ਸਮੇਂ ਦਾ ਹਾਣੀ ਹੁਣ ਦਿਮਾਗ਼ ਕਰੀਏ।

    ਮੇਰੇ ਘਰ ‘ਚ ਜਦੋਂ ਸੀ ਧੀਅ ਜੰਮੀ,
    ਨਵੀਂ ਨੈਣਾਂ ਦੇ ਵਿੱਚ ਲੋਅ ਆਈ ।

    ਬੂਹੇ ਖੁਸ਼ੀਆਂ ਦੇ ਦਿੱਤੇ ਖੋਲ੍ਹ ਓਹਨੇ,
    ਉਦਾਸੀ ਦੇ ਦਰ ਸਦਾ ਲਈ ਢੋਹ ਆਈ।

    ਪਤਾ ਲੱਗਾ ਜਦ ਸਾਕ ਸਨੇਹੀਆਂ ਨੂੰ,
    ਦੇਖਣ ਸੱਜਣ ਮਿੱਤਰ ਰਿਸ਼ਤੇਦਾਰ ਆਏ।

    ਜਿਹੋ ਜਿਹੀ ਏ ਕਿਸੇ ਦੀ ਸੋਚ ਵੀਰੋ,
    ਮੁਖਾਰਬਿੰਦ ‘ਚੋਂ ਬਚਨ ਉਚਾਰ ਆਏ।

    ਕਾਲਜੇ ਲਾਇਆ ਕਈਆਂ ਨੇ ਮੋਹ ਕੀਤਾ,
    ਦਿੱਤੀਆਂ ਦਿਲ ‘ਚੋਂ ਆਣ ਵਧਾਈਆਂ ਸੀ।

    ਹਨੇਰੀ ਆ ਗਈ ਮੀਂਹ ਵੀ ਆ ਜਊ,
    ਗੱਲਾਂ ਇਹ ਵੀ ਆਖ ਸੁਣਾਈਆਂ ਸੀ।

    ਧੀਅ-ਪੁੱਤਰ ਦੇ ਵਿੱਚ ਫ਼ਰਕ ਪਾ ਕੇ,
    ਕੀ ਕਰਨਾ ਚਾਹੁੰਦੇ ਹਾਂ ਸ਼ੋਅ ਆਪਾਂ?

    ਕੁੜੀਮਾਰ ਕਹਿੰਦੇ ਨੇ ਪੰਜਾਬੀਆਂ ਨੂੰ,
    ਦਾਗ਼ ਦਿੰਦੇ ਕਿਉਂ ਨਹੀਂ ਧੋਅ ਆਪਾਂ?

    ਇੱਕੀਵੀਂ ਸਦੀ ਰਹੀ ਏ ਚੱਲ ‘ਹੋਠੀ’,
    ਸਮੇਂ ਦਾ ਹਾਣੀ ਹੁਣ ਦਿਮਾਗ਼ ਕਰੀਏ।

    “ਬਾਬੇ ਨਾਨਕ” ਦੀ ਪਾਵਨ ਧਰਤੀ ਨੂੰ,
    ਗੰਧਲੀ ਸੋਚ ਤੋਂ ਅੱਜ ਆਜ਼ਾਦ ਕਰੀਏ।

    ‘ਹੋਠੀ ਬੱਲਾਂ ਵਾਲਾ’
    0039 324 8182547

    PUNJ DARYA

    Leave a Reply

    Latest Posts

    error: Content is protected !!