4.1 C
United Kingdom
Friday, April 18, 2025

More

    ਪ੍ਰਸਿੱਧ ਟੀਵੀ ਪੇਸ਼ਕਾਰਾ ਮੋਹਨਜੀਤ ਦੀ ਗੀਤ “ਅਰਦਾਸ” ਰਾਹੀਂ ਗਾਇਕੀ ਖੇਤਰ ‘ਚ ਦਸਤਕ

    ਵਿਸ਼ਵ ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਦੀ ਰਚਨਾ ਨੂੰ ਦਿੱਤੀ ਹੈ ਆਵਾਜ਼

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਭਾਰਤ ‘ਚ ਚੱਲ ਰਹੇ ਕਿਸਾਨ ਅੰਦੋਲਨ ਨੇ ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਨੂੰ ਝੰਜੋੜਿਆ ਹੈ। ਅੰਦੋਲਨ ਨਾਲ ਜ਼ਮੀਨੀ ਪੱਧਰ ‘ਤੇ ਜੁੜੇ ਲੋਕਾਂ ਲਈ ਰਸਦਾਂ, ਫੰਡ ਆਦਿ ਭੇਜ ਕੇ ਪ੍ਰਦੇਸੀ ਪੰਜਾਬੀ ਆਪਣਾ ਫਰਜ਼ ਨਿਭਾ ਰਹੇ ਹਨ। ਇਸਦੇ ਨਾਲ ਹੀ ਕਲਾ ਖੇਤਰ ਨਾਲ ਸਬੰਧਤ ਲੋਕਾਂ ਵੱਲੋਂ ਵੀ ਆਪੋ ਆਪਣੇ ਪੱਧਰ ‘ਤੇ ਹਾਅ ਦਾ ਨਾਅਰਾ ਮਾਰਿਆ ਜਾ ਰਿਹਾ ਹੈ। ਇੰਗਲੈਂਡ ਵਸਦੀ ਪ੍ਰਸਿੱਧ ਟੀਵੀ ਪੇਸ਼ਕਾਰਾ, ਮਿਲਾਪੜੇ ਸੁਭਾਅ ਤੇ ਬਹੁਪੱਖੀ ਸਖਸ਼ੀਅਤ ਦੀ ਮਾਲਕਣ ਮੋਹਨਜੀਤ ਵੱਲੋਂ ਗੀਤ ਗਾ ਕੇ ਅੰਦੋਲਨ ਵਿੱਚ ਤਿਲ ਫੁੱਲ ਹਿੱਸਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਸ਼ਵ ਪ੍ਰਸਿੱਧ ਗੀਤਕਾਰ ਭੱਟੀ ਭੜੀਵਾਲਾ ਦੁਆਰਾ ਲਿਖੇ ਗੀਤ “ਅਰਦਾਸ” ਦੇ ਕੁਝ ਦਿਨਾਂ ਵਿੱਚ ਹੀ ਲੋਕ ਅਰਪਣ ਹੋਣ ਦੀ ਉਮੀਦ ਹੈ। ਜੀਵਨ ਰਿਕਾਰਡਜ਼ ਤੇ ਰੰਜ ਮਠਾੜੂ ਦੀ ਪੇਸ਼ਕਸ਼ ਇਸ ਗੀਤ ਨੂੰ ਸੰਗੀਤਬੱਧ ਕੇ ਬੀ ਬੀਟ ਨੇ ਕੀਤਾ ਹੈ ਤੇ ਫਿਲਮਾਂਕਣ ਦੇ ਫਰਜ਼ ਜੀਵਨ ਸਟੂਡੀਓ ਨੇ ਨਿਭਾਏ ਹਨ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਮੋਹਨਜੀਤ ਨੇ ਕਿਹਾ ਕਿ ਆਪਣੀ ਗੱਲ ਕਹਿਣ ਲਈ ਕਲਾ ਤੋਂ ਉੱਤਮ ਸਾਧਨ ਕੋਈ ਹੋਰ ਹੋ ਹੀ ਨਹੀਂ ਸਕਦਾ। ਉਮੀਦ ਹੈ ਕਿ ਉਹਨਾਂ ਦੀ ਟੀਮ ਦੀ ਮਿਹਨਤ ਨੂੰ ਦਰਸ਼ਕ ਤੇ ਸ਼੍ਰੋਤੇ ਜ਼ਰੂਰ ਪ੍ਰਵਾਨ ਕਰਨਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!