
ਮੋਗਾ (ਵਰਿੰਦਰ ਸਿੰਘ ਖੁਰਮੀ) ਕੈਨੇਡਾ ਵਸਦਾ ਮਿਹਨਤੀ ਤੇ ਮਿਲਣਸਾਰ ਗਾਇਕ ਜੀਵਨ ਬਾਈ ਆਪਣੇ ਨਵੇਂ ਗੀਤ “ਰਿਸ਼ਤਾ” ਨਾਲ ਸੰਗੀਤ ਜਗਤ ਵਿੱਚ ਹਲਚਲ ਕਰਵਾਉਣ ਆ ਰਿਹਾ ਹੈ। ਇਸ ਗੀਤ ਦਾ ਰਚੇਤਾ ਹੈ ਪੰਮਾ ਖੁਣਖਣਾਂ ਵਾਲਾ ਤੇ ਇਸਨੂੰ ਕੰਪੋਜ਼ ਖੁਦ ਜੀਵਨ ਬਾਈ ਨੇ ਹੀ ਕੀਤਾ ਹੈ। ਸਹਿ ਗਾਇਕਾ ਵਜੋਂ ਉਹਨਾਂ ਦਾ ਸਾਥ ਦਿੱਤਾ ਹੈ ਸੁਨੈਨਾ ਨੂਰ ਨੇ। ਗੀਤ ਨੂੰ ਸੰਗੀਤਕ ਧੁਨਾਂ ‘ਚ ਬੀ ਆਰ ਦੀਮਾਨਾ ਨੇ ਪ੍ਰੋਇਆ ਹੈ। ਗੀਤ ਦਾ ਫਿਲਮਾਂਕਣ ਵਗੈਰਾ ਮੁਕੰਮਲ ਹੋ ਚੁੱਕਾ ਹੈ ਤੇ ਕੁਝ ਦਿਨਾਂ ‘ਚ ਲੋਕ ਅਰਪਣ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਗਾਇਕ ਜੀਵਨ ਬਾਈ ਨੇ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਉਹੀ ਬੋਲ ਸ਼੍ਰੋਤਿਆਂ ਦਰਸ਼ਕਾਂ ਦੀ ਝੋਲੀ ਪਾਏ ਜਾਣ, ਜਿਹਨਾਂ ਕਰਕੇ ਉਹਨਾਂ ਨੂੰ ਨਿਰਾਸ਼ਾ ਨਾ ਝੱਲਣੀ ਪਵੇ। ਉਹਨਾਂ ਉਮੀਦ ਜਤਾਈ ਕਿ ਲੋਕ ਉਹਨਾਂ ਦੀ ਇਸ ਕੋਸ਼ਿਸ਼ ਨੂੰ ਵੀ ਹਿੱਕ ਨਾਲ ਲਾ ਕੇ ਪ੍ਰਵਾਨ ਕਰਨਗੇ।