
ਦੁੱਖਭੰਜਨ, ਪੁਰਤਗਾਲ
0351920036369
ਜੋ ਹਰ ਗੱਲ ਵੱਲ ਤਵੱਜੋ ਦੇਵੇ,
ਕਰੇ ਜੋ ਬੜਾ ਖਿਆਲ।
ਅੱਜ ਸਾਈਆਂ ਮੇਰੀ ਗੱਲ,
ਹੋ ਗਈ ਬਾਬੇ ਨਜ਼ਮੀਂ ਨਾਲ।
ਇੰਝ ਲੱਗੇ ਜਿਉਂ ਪੰਛੀ,
ਅਜਲਾਂ ਮਗਰੋਂ ਪਿੰਜਰਿਓਂ ਛੁੱਟੇ।
ਉਸ ਐਸੀ ਭਰੀ ਉਡਾਰੀ ਅੰਬਰੀਂ,
ਲੈ ਉੱਡਿਆ ਨਾਲੇ ਈ ਜਾਲ।
ਮੰਗੀ ਮੁਰਾਦ ਤਾਂ ਇਉਂ ਲੱਗਿਆ,
ਜਿਉਂ ਝੱਟ ਹੀ ਪੂਰੀ ਹੋ ਗਈ।
ਦਰਗਾਹ ਤੇ ਆਵਾਂ ਚਾਦਰ ਚਾੜ ਕੇ,
ਤੇ ਨਾਲੇ ਦੀਵੇ ਆਵਾਂ ਬਾਲ।
ਟਿਕਟਿਕੀ ਲਾ ਕੇ ਵੇਖੀ ਜਾਵਾਂ,
ਸਾਰਾ ਖਿਆਲ ਮੇਰਾ ਇੱਕ ਪਾਸੇ।
ਇੰਝ ਜਾਪੇ ਜਿਉਂ ਮਸਤਾਂ ਨੇਂ ਮੈਨੂੰ,
ਮਸਤੀ ਦਿੱਤੀ ਏ ਪਿਆਲ।
ਨਈਂ ਇਸ਼ਕ ਨਾ ਲੈਣਾ-ਦੇਣਾ ਜਿਸਦੇ,
ਜੋ ਬਸ ਗੱਲ ਕਰੇ ਮਜਦੂਰਾਂ ਦੀ।
ਉਸ ਨੂੰ ਭਾਲਣਾ ਡਾਢਾ ਔਖਾ,
ਸਭ ਕਰਦੇ ਨੇ ਉਸਦੀ ਭਾਲ।
ਰੋਟੀ ਟੁੱਕ ਤੇ ਹੱਕ ਬਿਨਾਂ ਉਹ,
ਗੱਲ ਕੋਈ ਨਈਂ ਕਰਦਾ।
ਜਿਸ ਵਿੱਚ ਬਰਕਤ ਬਰਕਤਾਂ,
ਲਗਦੈ ਜਿਉਂ ਲੰਗਰਾਂ ਦੀ ਦਾਲ।
ਸਭ ਮਾਂ ਬੋਲੀ ਦੀ ਸੇਵਾ ਕਰਦੇ,
ਇਸ ਵਿੱਚ ਕੋਈ ਸ਼ੱਕ ਨਹੀਂ।
ਬਾਬਾ ਨਜਮੀ ਮੈਂ ਕਹਿੰਨਾਂ,
ਮਾਂ ਬੋਲੀ ਦਾ ਲਾਡਲਾ ਲਾਲ।
ਸਾਵਣ ਵਰੇ ਤੇ ਸ਼ਾਹੂਕਾਰ ਦਾ,
ਲੈਂਟਰ ਵੀ ਕਿਤੇ ਚੋਵੇ।
ਜਿਉਂ ਤੰਬੂ ਹੇਠਾਂ ਬੈਠੇ ਗਰੀਬ,
ਦੀ ਚੋਂਦੀ ਏ ਤਿਰਪਾਲ।
ਦੁੱਖਭੰਜਨਾਂ ਓਏ ਦੱਸ ਤੂੰ ਮੈਨੂੰ,
ਮਜਦੂਰਾਂ ਦੇ ਹੱਕ ਕਿਉਂ ਮਰਦੇ ਨੇ।
ਏਦਾਂ ਦੇ ਉਹਨਾਂ ਦੀਆਂ ਨਜਰਾਂ,
ਵਿੱਚ ਦੇਖੇ ਸਨ ਲੱਖ ਸਵਾਲ।