ਪੰਜ ਦਰਿਆ ਬਿਊਰੋ

“ਐਸਾ ਚਾਹੂ ਰਾਜ ਮੈਂ ,ਜਹਾਂ ਮਿਲੇ ਸਭਨ ਕੋ ਅੰਨ।
ਨਰ ਨਾਰੀ ਸਭ ਸਮ ਵਸੈ ,ਰਵਿਦਾਸ ਰਹੇ ਪ੍ਰਸੰਨ।” ਵਰਗੀ ਪਾਕ ਪਵਿੱਤਰ ਸੋੋਚ ਦੇ ਪ੍ਰਸਾਰ ਤਹਿਤ “ਮੱਲ ਰਿਕਾਰਡਜ਼” ਵੱਲੋਂ ਸੁਰੀਲੇ ਗਾਇਕ ਅਮਰਿੰਦਰ ਬੋਬੀ ਦੀ ਆਵਾਜ ‘ਚ ਧਾਰਮਿਕ ਸ਼ਬਦ ‘ਸੋਹਣਾ ਸ਼ਹਿਰ ਬੇਗਮਪੁਰਾ’ ਪੇਸ਼ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਮਿਊਜ਼ਿਕ ਦੇਸੀ ਹੇਕ ਨੇ ਤੇ ਵੀਡਿਓ ਐਨ ਬੀ ਸਾਬ ਨੇ ਬਣਾਈ ਹੈ। ਪੇਸ਼ਕਾਰ ਤੇ ਗੀਤਕਾਰ ਹਰਜਿੰਦਰ ਮੱਲ ਨੇ “ਪੰਜ ਦਰਿਆ” ਨਾਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਕੁਝ ਨਵਾਂ ਕਰਕੇ ਦਿਖਾਈਏ ,ਸੁਣਾਈਏ। ਆਸ ਹੈ ਸ੍ਰਰੋਤੇ ਪਹਿਲਾਂ ਵਾਂਗ ਸਾਡਾ ਇਹ ਉਪਰਾਲਾ ਪਸੰਦ ਕਰਨਗੇ ਤੇ ਸਾਨੂੰ ਪੂਰਾ ਸਹਿਯੋਗ ਦੇਣਗੇ।