ਲੰਡਨ (ਪੰਜ ਦਰਿਆ ਬਿਊਰੋ)

ਬਰਤਾਨੀਆ ਪੰਜਾਬੀ ਸੰਗੀਤ ਦਾ ਵੱਡਾ ਮੰਚ ਹੈ। ਇਸ ਧਰਤੀ ਤੋਂ ਧਮਾਕੇਦਾਰ ਸੰਗੀਤ ਦੀ ਹਮੇਸ਼ਾ ਉਮੀਦ ਜਤਾਈ ਜਾਂਦੀ ਹੈ। ਪਾਂਗਲੀ ਪ੍ਰੋਡਕਸ਼ਨ ਵੱਲੋਂ ਗਾਇਕ ਅਰਜ਼ ਸਿਆਣ ਦੀ ਆਵਾਜ ‘ਚ ਗੀਤ “ਗੰਨ ਡਾਊਨ” ਨਾਲ ਹਾਜ਼ਰੀ ਉਸੇ ਉਮੀਦ ਦਾ ਹਿੱਸਾ ਆਖੀ ਜਾ ਸਕਦੀ ਹੈ। ਬਰਤਾਨੀਆ ਵਿੱਚ ਵੀਡੀਓ ਨਿਰਦੇਸ਼ਣ ਖੇਤਰ ਵਿੱਚ ਵਿਸ਼ੇਸ਼ ਮੁਹਾਰਤ ਰੱਖਣ ਵਾਲੇ ਸਿਮਰ ਪਾਂਗਲੀ ਨੇ ਹੀ ਇਸ ਗੀਤ ਨੂੰ ਫਿਲਮੀ ਰੂਪ ਦਿੱਤਾ ਹੈ। ਗੀਤ ਨੂੰ ਲਿਖਿਆ ਵੀ ਗਾਇਕ ਅਰਜ਼ ਸਿਆਣ ਨੇ ਹੀ ਹੈ ਤੇ ਸੰਗੀਤ MXRCI ਨੇ ਤਿਆਰ ਕੀਤਾ ਹੈ। ਗੀਤ ਨੂੰ ਰੈਪ ਰਾਹੀਂ ਸੁਨੱਖਾ ਬਣਾਉਣ ਲਈ ਹਰਮਿੰਦਰ ਨੇ ਕਲਾਕਾਰੀ ਕੀਤੀ ਹੈ। “ਪੰਜ ਦਰਿਆ” ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਿਮਰ ਪਾਂਗਲੀ ਨੇ ਕਿਹਾ ਕਿ ਪਾਂਗਲੀ ਪ੍ਰੋਡਕਸ਼ਨ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਨਿਵੇਕਲੇ ਤੇ ਹਰ ਵਰਗ ਦੀ ਪਸੰਦ ਬਣਨ ਵਾਲੇ ਗੀਤ ਸੰਗੀਤ ਜਗਤ ਦੀ ਝੋਲੀ ਪਾਏ ਜਾਣ। “ਗੰਨ ਡਾਊਨ” ਨੂੰ ਥੋੜ੍ਹੇ ਸਮੇਂ ਵਿੱਚ ਹੀ ਸੁਣਨ ਵਾਲਿਆਂ ਵੱਲੋਂ ਅਥਾਹ ਪਿਆਰ ਬਖ਼ਸ਼ਿਆ ਜਾ ਰਿਹਾ ਹੈ।