
ਕਪੂਰਥਲਾ (ਪੰਜ ਦਰਿਆ ਬਿਊਰੋ) ਆਲਮੀ ਪੰਜਾਬੀ ਮਾਂ ਬੋਲੀ ਦਿਵਸ ਤੇ ਵਿਰਸਾ ਵਿਹਾਰ ਵਿਖੇ ਪ੍ਰਧਾਨ ਡਾ ਆਸਾ ਸਿੰਘ ਘੁੰਮਣ ਜੀ, ਸਟੇਟ ਐਵਾਰਡੀ ਰੌਸ਼ਨ ਖੈੜਾ ਜੀ ਤੇ ਸ਼ਹਿਬਾਜ ਖਾਨ ਦੇ ਉੱਦਮ ਸਦਕਾ ਸਿਰਜਣਾਂ ਕੇਂਦਰ ਕਪੂਰਥਲਾ (ਰਜਿ) ਵੱਲੋ ਪਰਵਾਸੀ ਪੰਜਾਬੀ ਸੂਫੀ ਕਵੀ ਤੇ ਗਾਇਕ ਦੁੱਖਭੰਜਨ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ।ਅਤੇ ਕਵੀ ਦਰਬਾਰ ਕਰਵਾਇਆ ਗਿਆ।ਸਿਰਜਣਾਂ ਕੇਂਦਰ ਦੇ ਸਕੱਤਰ ਸ੍ਰੀ ਰੌਸ਼ਨ ਖੈੜਾ ਜੀ ਨੇ ਸਮਾਗਮ ਦਾ ਆਗਾਜ਼ ਆਪਣੇਂ
ਫਕੀਰਾਨਾ ਅੰਦਾਜ਼ ਵਿੱਚ ਕੀਤਾ ਤੇ ਪ੍ਰਧਾਨਗੀ ਮੰਡਲ ਵਿੱਚ ਸਭ ਤੋਂ ਪਹਿਲਾਂ ਉਚੇਚੇ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਸੂਫੀ ਕਵੀ ਤੇ ਗਾਇਕ ਦੁੱਖਭੰਜਨ ਨੂੰ ਸੱਦਾ ਦਿੱਤਾ ।ਤੇ ਦੁੱਖਭੰਜਨ ਦੇ ਨਾਲ ਪ੍ਰਧਾਨ ਸ ਆਸਾ ਸਿੰਘ ਘੁੰਮਣ ਜੀ, ਸ਼ਾਇਰ ਚੰਨ ਮੋਮੀ, ਪ੍ਰੌਮਿਲਾ ਅਰੋੜਾ,ਸੁਰਜੀਤ ਸਾਜਨ,ਕੰਵਰ ਇਕਬਾਲ ਸਿੰਘ ਹੁਰਾਂ ਨੂੰ ਬਿਰਾਜਮਾਨ ਕੀਤਾ ਗਿਆ।ਸਟੇਟ ਐਵਾਰਡੀ ਰੌਸ਼ਨ ਖੈੜਾ ਜੀ ਨੇ ਕਵੀ ਦਰਬਾਰ ਦਾ ਆਗਾਜ਼ ਮਰਹੂਮ ਕੰਵਰ ਇਮਤਿਆਜ਼ ਜੀ ਦੇ ਲਖਤੇ ਜਿਗਰ ਸ਼ਹਿਬਾਜ ਖਾਨ ਤੋਂ ਕੀਤਾ।ਉਹਨਾਂ ਮਰਹੂਮ ਕੰਵਰ ਇਮਤਿਆਜ਼ ਜੀ ਦੀ ਰਚਨਾ ਸੁਣਾਉਣ ਉਪਰੰਤ ਆਪਣੀ ਰਚਨਾ ਨਾਲ ਹਾਜਰੀ ਲਗਵਾ ਕੇ ਕੀਤਾ। ਮੁੜ ਮਨਜਿੰਦਰ ਕਮਲ,ਸੁਰਜੀਤ ਟਿੱਬਾ,ਮੁਨੱਜਾ ਇਰਸ਼ਾਦ,ਡਾ ਸੁਰਿੰਦਰਪਾਲ ਸਿੰਘ,ਅਵਤਾਰ ਸਿੰਘ,ਆਸੂ ਕੁਮਰ, ਮਹਿੰਦਰ ਸਿੰਘ ਨੂਰਪੁਰੀ,ਬਲਵੰਤ ਸਿੰਘ ਬੱਲ,ਸੁਖਵਿੰਦਰ ਸਿੰਘ ਭਾਟੀਆ,ਡਾ ਪਰਮਜੀਤ ਸਿੰਘ ਮਾਨਸਾ,ਰਾਣਾ ਸੈਦੋਵਾਲੀਆ,ਪ੍ਰਿੰ ਪ੍ਰੌਮਿਲਾ ਅਰੋੜਾ,ਚੰਨ ਮੋਮੀ,ਸੁਰਜੀਤ ਸਾਜਨ,ਕੰਵਰ ਇਕਬਾਲ ਸਿੰਘ ਨੇ ਆਪਣੇ ਕਲਾਮ ਪੇਸ਼ ਕੀਤੇ ਦੁੱਖਭੰਜਨ ਨੇਂ ਜਦੋਂ ਆਪਣੀਂਆ ਆਉਣ ਵਾਲੀ ਕਿਤਾਬ ਰਾਹ ਜਾਂਦਾ ਫਕੀਰ ਵਿੱਚੋਂ ਸੂਫੀ ਰਚਨਾਵਾਂ ਨੂੰ ਗਾਇਆ ਕਵੀ ਦਰਬਾਰ ਉਦੋਂ ਸਿਖਰਾਂ ਤੇ ਪਹੁੰਚ ਗਿਆ।ਸੁਨਣ ਵਾਲੇ ਮੰਤਰ ਮੁਗਦ ਹੋ ਗਏ ਅੰਤਮ ਪੜਾਅ ਵਿੱਚ ਸਕੱਤਰ ਸਟੇਟ ਐਵਾਰਡੀ ਰੌਸ਼ਨ ਖੈੜਾ
ਦੇ ਸੱਦੇ ਤੇ ਡਾ ਆਸਾ ਸਿੰਘ ਘੁੰਮਣ ਜੀ ਨੇਂ ਪ੍ਰਧਾਨਗੀ ਭਾਸ਼ਣ ਵਿੱਚ ਆਪਣੇਂ ਵਡਮੁੱਲੇ ਵਿਚਾਰ ਪੇਸ਼ ਕੀਤੇ ਤੇ ਆਏ ਕਵੀਆਂ ਪਾਠਕਾਂ ਦੇ ਨਾਲ ਨਾਲ ਵਿਸ਼ੇਸ਼ ਮਹਿਮਾਨ ਦੁੱਖਭੰਜਨ ਦਾ ਵੀ ਧੰਨਵਾਦ ਕੀਤਾ ਤੇ 7ਮਾਰਚ ਨੂੰ ਸਾਲਾਨਾ ਸਮਾਗਮ ਮਨਾਉਣ ਬਾਰੇ ਜਾਣਕਾਰੀ ਦਿੱਤੀ ਤੇ ਸਮੂਹ ਮੈਂਬਰਾਨ ਤੇ ਪਾਠਕਾਂ ਨੂੰ ਸਮਾਗਮ ਵਿੱਚ ਪਹੁੰਚਣ ਦਾ ਸੱਦਾ ਦਿੱਤਾ ।