4 C
United Kingdom
Friday, March 6, 2026

More

    ਜ਼ਿੰਦਾਬਾਦ ਪੰਜਾਬੀ, ਰਹੇ ਆਬਾਦ ਪੰਜਾਬੀ

    ਮਾਂ ਬੋਲੀ

    ਮਿੱਤਰੋ ਬੋਲੀ ਉਹੀ ਭਾਵੇ,
    ਜਿਸ ਵਿੱਚ ਮਾਂ ਦੀ ਲੋਰੀ ਆਵੇ,

    ਜੜ੍ਹਾਂ ਨਾਲ਼ੋਂ ਜੋ ਰੁੱਖ ਟੁੱਟ ਜਾਂਦੇ,
    ਸੱਚ ਜਾਣਿਓ ਉਹ ਮੁੱਕ ਜਾਂਦੇ,
    ਰੁੱਸ ਜਾਂਦੇ ਉਹਨਾਂ ਦੇ ਕੋਲੋਂ,
    ਰੱਬੀ ਰਹਿਮਤ ਭਰੇ ਕਲਾਵੇ,
    ਮਿੱਤਰੋ ਬੋਲੀ ਉਹ ਹੀ ਚੰਗੀ,
    ਜਿਸ ਵਿੱਚ ਲੋਰੀ ਮਾਤ ਸੁਣਾਵੇ.!

    ਹੱਸਣਾ, ਟੱਪਣਾ, ਰੋਣਾ ਇਸ ਵਿੱਚ,
    ਰਮਜ਼ਾਂ, ਤਨਜ਼ਾਂ, ਗਾਉਣਾਂ ਇਸ ਵਿੱਚ,
    ਸ਼ਹਿਦ ਭਰੇ ਅਲਫਾਜ਼ ਨੇ ਇਸਦੇ,
    ਰੂਹ ਦੀ ਡੂੰਘੀ ਗੱਲ ਕਹਿ ਜਾਵੇ,
    ਮਿੱਤਰੋ ਬੋਲੀ ਉਹ ਹੀ ਚੰਗੀ,
    ਜਿਸ ਵਿੱਚ ਲੋਰੀ ਮਾਤ ਸੁਣਾਵੇ.!

    ਮਾਂ ਬੋਲੀ ਨੂੰ ਰੱਬ ਦੀਆਂ ਰੱਖਾਂ,
    “ਹੈਪੀ” ਦੇ ਵੱਲ ਕਰਜ਼ ਨੇ ਲੱਖਾਂ,
    ਮਾਂ ਬੋਲੀ ਦੀਆਂ ਦੇਣਾ ਉਤੇ,
    ਉਹ ਸਦਕੇ ਬਲਿਹਾਰੇ ਜਾਵੇ,
    ਕਿਉਂ ਨਾਂ ਵਾਰੇ ਵਾਰੇ ਜਾਵੇ.!

    ਮਿੱਤਰੋ ਬੋਲੀ ਉਹ ਹੀ ਚੰਗੀ,
    ਜਿਸ ਵਿੱਚ ਲੋਰੀ ਮਾਤ ਸੁਣਾਵੇ..!

    -ਹੈਪੀ ਚੌਧਰੀ (ਟੋਰਾਂਟੋ ਕਨੇਡਾ )

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!