
ਦੁੱਖਭੰਜਨ
0351920036369
ਮਾਂ ਬੋਲੀ ਲਈ ਜਮ-ਜਮ,
ਮਰਨਾ ਕਬੂਲ ਹੈ।
ਮਾਂ ਬੋਲੀ ਲਈ ਪਏ ਦੁੱਖ,
ਜਰਨਾ ਕਬੂਲ ਹੈ।
ਮਾਂ ਬੋਲੀ ਦਾ ਪਰਚਮ,
ਉੱਚਾ ਲਹਿਰਾਉਣਾ।
ਭਾਵੇਂ ਗਲ ਵਿੱਚ ਪੈ ਜਾਏ,
ਪਰਨਾ ਕਬੂਲ ਹੈ।
ਮਾਂ ਬੋਲੀ ਦੇ ਹੱਕਾਂ ਲਈ,
ਸਦਾ ਲੜਨੈਂ ਮੈਂ।
ਚੌਂਕ ਲਗਾਉਣਾ ਪੈ ਜਾਏ,
ਧਰਨਾ ਕਬੂਲ ਹੈ।
ਗੁਰਮੁਖੀ ਪਿੱਛੇ ਲੜ,
ਮਰਿਆ ਤੇ ਜੰਨਤ ਮਿਲੂ।
ਹੁਣ ਤਾਂ ਮੌਤ ਕੋਲੋਂ ਵੀ ਨੀ,
ਡਰਨਾ ਕਬੂਲ ਹੈ।
ਅੱਖਰ-ਅੱਖਰ ਨੂੰ ਨਿਘਿਆਂ,
ਕਰਨ ਖਾਤਿਰ।
ਸੀਤਾਂ ਦੇ ਵਿੱਚ ਠਰ-ਠਰ,
ਠਰਨਾ ਕਬੂਲ ਹੈ।