
ਕੰਨਾ ਸਿਹਾਰੀ ਅਤੇ ਟਿੱਪੀ ਕੀ ਹੁੰਦੀ ਏ,
ਯਾਦ ਰੱਖੋ ਗੁਰਮੁੱਖੀ ਲਿੱਪੀ ਕੀ ਹੁੰਦੀ ਏ,
ਭੁੱਲ ਕੇ ਵੀ ਇਹਨੂੰ ਦਿਲੋਂ ਨਾ ਵਿਸਾਰਿਓ,
ਦੁਨੀਆਂ ਦੇ ਚਾਹੇ ਕਿਸੇ ਵੀ ਖੂੰਜੇ ਹੋ ਵਸਦੇ
ਮਾਂ ਬੋਲੀ ਪੰਜਾਬੀ ਲਈ ਹੰਭਲਾ ਜਰੂਰ ਮਾਰਿਓ।
ਰੂਹ ਖੁਸ਼ ਹੁੰਦੀ ਲੱਗੇ ਵਿਦੇਸ਼ਾਂ ਚ ਬੋਰਡ ਵੇਖਕੇ
ਝੁਕਦਾ ਏ ਸਿਰ ਤੁਹਾਡੀ ਮਿਹਨਤ ਇਹ ਵੇਖਕੇ,
ਮਾਣ ਕਰਦੇ ਮਹਿਸੂਸ ਗੋਰੇ ਵੀ ਪੰਜਾਬੀ ਬੋਲਕੇ,
ਹਰ ਕਿਸੇ ਭਾਸ਼ਾ ਨੂੰ, ਜੀ ਸਦਕੇ ਸਤਿਕਾਰਿਓ,
ਮਾਂ ਬੋਲੀ ਪੰਜਾਬੀ ਲਈ ਹੰਭਲਾ ਜਰੂਰ ਮਾਰਿਓ,
ਬੱਚਿਆਂ ਨੂੰ ਲਿਖਣੀ ਤੇ ਪੜ੍ਹਨੀ ਪੰਜਾਬੀ ਦੱਸੋ,
ਮਾਖਿਓ ਹੈ ਮਿੱਠੀ ਇਹ ਬੋਲੀ ਸਾਡੀ ਦੱਸੋ,
ਝੱਜੀ ਪਿੰਡ ਵਾਲਾ ਕਰੇ ਸ਼ੁਕਰਾਨਾ ਮਾਂ ਬੋਲੀ ਦਾ
ਸਿੱਕੀ ਰਹੋ ਮਹਿਕਾਂ ਵੰਡਦੇ ਜਾਨ ਤੋਂ ਪਿਆਰਿਓ
ਮਾਂ ਬੋਲੀ ਪੰਜਾਬੀ ਲਈ ਹੰਭਲਾ ਜਰੂਰ ਮਾਰਿਓ।
“ਸਿੱਕੀ ਝੱਜੀ ਪਿੰਡ ਵਾਲਾ” (ਇਟਲੀ)