ਪਟਿਆਲਾ, ਸਨੌਰ (ਪੰਜ ਦਰਿਆ ਬਿਊਰੋ)

ਖੂਨਦਾਨ ਲਹਿਰ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ।ਹਰੇਕ ਪਰਿਵਾਰ ਵਿਚ ਘੱਟੋ-ਘੱਟ ਇਕ ਖੂਨਦਾਨੀ ਦਾ ਹੋਣਾ ਬਹੁਤ ਜਰੂਰੀ ਹੈ। ਕਿਉਂਕਿ ਬਲੱਡ ਬੈਂਕਾਂ ਵਿੱਚ ਖੂਨ ਲਗਾਤਾਰ ਮੰਗ ਵੱਧ ਰਹੀ ਹੈ,ਜਿਸ ਕਰਕੇ ਲੋੜਵੰਦਾਂ ਮਰੀਜਾਂ ਖੂਨ ਲੈਣ ਦੇ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਨਾ ਸਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੀਦਾਰ ਸਿੰਘ ਬੋਸਰ ਕਲਾਂ ਜਰਨਲ ਸੈਕਟਰੀ ਜਾਗਦੇ ਰਹੋ ਕਲੱਬ ਪਟਿਆਲਾ ਨੇ ਇਕ ਵਿਸੇਸ਼ ਮੀਟਿੰਗ ਦੌਰਾਨ ਕੀਤਾ। ਉਹਨਾ ਪਿੰਡਾਂ ਦੇ ਨੌਜਵਾਨਾਂ ਅਤੇ ਕਲੱਬਾਂ ਨੂੰ ਅਪੀਲ ਕੀਤੀ ਹੈ ਕਿ ਕਿਤੇ ਵੀ ਖੂਨਦਾਨ ਕੈਂਪ ਲਗਵਾ ਸਕਦੇ ਹਨ ਅਤੇ ਬਲੱਡ ਬੈਂਕਾਂ ਵੱਲੋ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਰਿਫਰੈਸ਼ਮੈਂਟ ਦੇ ਚਾਰਜ ਦਿੱਤੇ ਜਾਂਦੇ ਹਨ। ਕੋਈ ਵੀ ਕਿਸੇ ਤਰਾਂ ਸਹਿਯੋਗ ਦੀ ਲੋੜ ਹੈ,ਤਾਂ ਜਾਗਦੇ ਰਹੋ ਕਲੱਬ ਪਟਿਆਲਾ ਖੂਨਦਾਨ ਕੈਂਪਾਂ ਲਈ ਸਹਿਯੋਗ ਕਰੇਗਾ।ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਜਾਗਦੇ ਰਹੋ ਕਲੱਬ ਪਟਿਆਲਾ ਵੱਲੋ ਹਰੇਕ ਮਹੀਨੇ ਦੀ 1 ਤਰੀਕ ਨੂੰ ਖੂਨਦਾਨ ਕੈਂਪ ਖੰਨਾ ਹਸਪਤਾਲ ਦੇਵੀਗੜ੍ਹ ਵਿਖੇ,ਅਤੇ ਹਰੇਕ ਮਹੀਨੇ ਦੀ 13 ਤਰੀਕ ਨੂੰ ਖੂਨਦਾਨ ਕੈਂਪ ਥੈਲਾਸੀਮੀਆ ਤੋ ਪੀੜਤ ਬੱਚਿਆ ਲਈ ਬਲੱਡ ਬੈਂਕ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਗਾਇਆ ਜਾਦਾਂ ਹੈ। ਉਹਨਾ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਹਰੇਕ ਮਹੀਨੇ 13 ਤਰੀਕ ਨੂੰ ਥੈਲੇਸੀਮੀਆ ਤੋ ਪੀੜਤ ਬੱਚਿਆ ਲਈ ਖੂਨਦਾਨ ਕਰੋ,ਤਾਂ ਜੋ ਉਹਨਾ ਨੂੰ ਖੂਨ ਲੈਣ ਸਮੇਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਸੰਜੀਵ ਸਰਮਾ ਸਨੌਰ ਨੇ ਆਖਿਆ ਕਿ ਖੂਨਦਾਨ ਮਹਾਂਦਾਨ ਹੈ,ਹਰੇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।ਉਹਨਾ ਨੇ ਦੱਸਿਆ ਕਿ ਜਾਗਦੇ ਰਹੋ ਕਲੱਬ ਪਟਿਆਲਾ ਪਿਛਲੇ ਲੰਮੇ ਸਮੇਂ ਤੋ ਆਪਣੀਆ ਸੇਵਾਵਾ ਨਿਭਾ ਰਿਹਾ ਹੈ।ਐਮਰਜੈਂਸੀ ਮਰੀਜਾਂ ਲਈ ਡੋਨਰ ਭੇਜ ਕੇ ਅਹਿਮ ਭੂਮਿਕਾ ਨਿਭਾ ਰਿਹਾ ਹੈ।ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਦੀਦਾਰ ਸਿੰਘ ਬੋਸਰ ਕਲਾਂ,ਸੰਜੀਵ ਸਰਮਾ ਸਨੌਰ,ਗੁਰਵਿੰਦਰ ਸਿੰਘ ਖਾਸਿਆਂ,ਦਲੇਰ ਸਿੰਘ ਖੇੜਕੀ,ਦੀਪਕ ਧੀਮਾਨ ਸੁੱਸੇਗੁੱਜਰਾਂ ,ਜਗਰੂਪ ਸਿੰਘ ਪੰਜੌਲਾ,ਬਲਜੀਤ ਸਿੰਘ ਕਰਹਾਲੀ ਆਦਿ ਹਾਜ਼ਰ ਸਨ।
ਜਾਰੀ ਕਰਤਾ: ਅਮਰਜੀਤ ਸਿੰਘ ਜਾਗਦੇ ਰਹੋ
9216240900, 9876001800