
ਮਲੇਰਕੋਟਲਾ, 18 ਫਰਵਰੀ (ਪੀ.ਥਿੰਦ) ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤੇ ਅੱਜ ਕਾਂਦੀਆ, ਡਕੌਂਦਾ ਅਤੇ ਵਹਿਰੂ ਜੱਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਮਲੇਰਕੋਟਲਾ ਵਿਖੇ ਰੇਲਾਂ ਰੋਕੂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਕਿਸਾਨੀ ਕਾਨੂੰਨਾਂ ਨੂੰ ਲੈ ਕੇ ਖੂਬ ਕੋਸਿਆ । ਉਹਨਾਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਅਤੇ ਕਾਲੇ ਕਾਨੂੰਨਾਂ ਨੂੰ ਜਦੋਂ ਤੱਕ ਮੋਦੀ ਸਰਕਾਰ ਵਾਪਿਸ ਨਹੀਂ ਲੈਂਦੀ ਕਿਸਾਨੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰਮਜੀਤ ਸਿੰਘ , ਜਗਦੀਸ਼ ਸਿੰਘ ਚੌਂਦਾ, ਮਾਸਟਰ ਮਨਜੀਤ ਸਿੰਘ ਭੁੱਲਰਾਂ, ਕਰਮਜੀਤ ਸਿੰਘ ਬਨਭੋਰਾ, ਲਾਲ ਸਿੰਘ, ਕੁਲਵਿੰਦਰ ਸਿੰਘ ਗੋਗੀ, ਨੇਤਰ ਸਿੰਘ ਸਲਾਰ, ਹਰਜੀਤ ਸਿੰਘ ਬਾਠਾਂ, ਰਾਜਵੀਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਬਾਠਾਂ, ਅਵਤਾਰ ਸਿੰਘ ਤੋਲੇਵਾਲ, ਨਿਰਮਲ ਸਿੰਘ ਧਨੇਰ, ਕਰਮਜੀਤ ਸਿੰਘ ਤੋਲੇਵਾਲ , ਨਰਿੰਦਰਜੀਤ ਸਿੰਘ ਸਲਾਰ ਸਟੇਜ ਸਕੱਤਰ, ਮਨਦੀਪ ਕੌਰ ਭੁੱਲਰਾਂ, ਮੀਤਾ ਕੌਰ ਬਨਭੌਰਾ, ਬਲਜਿੰਦਰ ਕੌਰ ਸਲਾਰ, ਸੁਖਵਿੰਦਰ ਕੌਰ ਭੁੱਲਰਾਂ, ਜਗਦੀਸ ਸਿੰਘ ਘੁੰਮਣ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਭਾਈ ਨਰਿੰਦਰਪਾਲ ਸਿੰਘ ਨਾਨੂੰ , ਕੇਵਲ ਸਿੰਘ, ਚਰਨਜੀਤ ਸਿੰਘ ਹੂਸੈਨਪੁਰਾ , ਗੋਲਡੀ ਸਰਪੰਚ ਬਨਭੋਰਾ, ਰੋਸੀ ਤੋਲੇਵਾਲ, ਕੁਲਵਿੰਦਰ ਸਿੰਘ ਬਾਗੜੀਆਂ, ਗਗਨ ਤੋਲੇਵਾਲ, ਨਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਨੇ ਇਸ ਰੇਲ ਰੋਕੂ ਧਰਨੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ।