
ਹੱਕ ਹਲਾਲ ਦੀ ਖਾਈਏ,ਦਾਤੇ ਦਾ ਸ਼ੁਕਰ ਮਨਾ ਕੇ ਜੀ
ਪਤਾ ਨਾ ਲਗਦਾ ਵਕਤ, ਬੰਦੇ ਤੇ ਆਉਂਦੇ ਮਾੜੇ ਦਾ,
ਪਰਖਿਆ ਜਾਂਦਾ ਪੁੱਤ ਮੰਜੇ ਤੇ ਪਏ ਬਜੁਰਗਾਂ ਤੋਂ
ਹੱਡ ਹਰਾਂਮੀ ਨਿਕਲਿਆ ਜੋ ਨਿਰਾ ਘਰ ਪਵਾੜੇ ਦਾ,
ਸਿਰ ਮਾਪਿਆਂ ਦਾ ਨਾਲ ਹੈ ਸ਼ਰਮ ਦੇ ਝੁਕ ਜਾਂਦਾ,
ਅਖੇ ਚਿੱਟਾ ਪੀਦਾਂ ਢਿੱਡੋਂ ਜੰਮਿਆ ਘਰ ਉਜਾੜੇ ਦਾ,
ਮਾੜਾ ਨਿੱਕਲੇ ਰੇਡਰ ਸਾਰੀ ਟੀਮ ਨੂੰ ਲੈ ਬਹਿੰਦਾ
ਮਿੱਤਰੋ ਪਤਾ ਮਾਈਕ ਤੇ ਲੱਗਦਾ ਚੰਗੇ ਬੁਲਾਰੇ ਦਾ
ਘਰਾਂ ਚੋਂ ਰੌਣਕ ਉੱਡਦੀ ਨੂੰ ਪਲ ਨਾ ਲਗਦਾ ਏ
ਹੱਲ ਨਾ ਲੱਭੇ “ਸਿੱਕੀ” ਸ਼ਰੀਕੇ ਵਿੱਚ ਪਏ ਪਾੜੇ ਦਾ,
“ਸਿੱਕੀ ਝੱਜੀ ਪਿੰਡ ਵਾਲਾ” ( ਇਟਲੀ )