
ਤੈਨੂੰ ਲੱਗਿਆ ਏਹ ਤਾਂ ਅੰਨ੍ਹੇ ਨੇ ,
ਓਏ ਏਹਨਾਂ ਹੱਥਾਂ ਚੈਲੰਜ ਮੰਨੇ ਨੇ |
ਗਲੇ ਘੁੱਟਣ ਤੇ ਵੀ ਇਹ ਨਾਰੇ ਬੰਦ ਨਹੀਂ ਹੋਣੇ ,
ਜਿੰਨੇ ਮਰਜੀ ਲਾ ਲੈ ਜ਼ੋਰ ਸਰਕਾਰੇ ਬੰਦ ਨਹੀਂ ਹੋਣੇ |
ਪਤਾ ਨਹੀਂ ਕਿਹੜੇ ਮੂੰਹ ਨਾਲ ਆਖਦੇ ਨੇ ,
ਤੂੰ ਸਰਕਾਰ ਕਹਾਉਣ ਦੇ ਲਾਇਕ ਨਹੀਂ,
ਅਸੀਂ ਆਖੀਏ ਏਸ ਤੋਂ ਵੱਧ ਵੀ ਕੀ ,
ਤੱਕਿਆ ਏਸ ਤੋਂ ਵੱਧ ਨਲਾਇਕ ਨਹੀਂ |
ਓਏ ਤੈਨੂੰ ਦੱਸ-ਦਾ ਹੁੰਦੀ ਸਰਕਾਰ ਕੀ ਸ਼ਹਿ
ਓਥੇ ਬੰਦੇ ਦਾ ਦੀਨ-ਈਮਾਨ ਹੁੰਦੈ,
ਕਦਰ ਪਰਜ਼ਾ ਦੀ ਹੁੰਦੀ ਆ ਕਾਇਰਾ ਓਏ
ਬੋਲ ਪਰਜ਼ਾ ਦਾ ਰਾਜੇ ਦੀ ਸ਼ਾਨ ਹੁੰਦੈ |
ਜਿਹੜੇ ਘਰਾਂ ਦੀ ਕਰਦਾ ਚਾਕਰੀ ਤੂੰ
ਤੈਨੂੰ ਦੇਣੇ ਨਹੀਂ ਸਾਹ ਉਧਾਰ ਓਹਨਾਂ ,
ਜਦੋਂ ਰਹੀ ਨਾ ਓਹਨਾਂ ਨੂੰ ਲੋੜ ਤੇਰੀ ,
ਦੇਣਾ ਤੇਰਾ ਵੀ ਸਿਵਾ ਓਏ ਠਾਰ ਓਹਨਾ ।
ਅੱਖਾਂ ਖੋਲ ਤੇ ਅਕਲ ਨੂੰ ਹੱਥ ਫੇਰ ਓਏ
ਏਹ ਓਹੀ ਜੋ ਤਖ਼ਤ ਦੇ ਫੁਰਮਾਨ ਕਰਦੇ ,
ਤੇਰੇ ਆਸੇ ਪਾਸੇ ਵੀ ਓਹੀ ਨੇ
ਜਿਹੜੇ ਤੇਰੇ ਲਈ ਜਾਨ ਨੂੰ ਦਾਨ ਕਰਦੇ ।
ਅਸੀਂ ਜਾਣਦੇ ਹਾਂ ਏਹ ਸਭ ਖੇਡਾਂ
ਸਮੂਹ ਦੇ ਨਾਂਅ ਤੇ ਰੱਖਿਆ ਆਵਦੀ ਹੈ ,
ਇਹ ਕਾਨੂੰਨ ਨੌਂ ਦੀ ਕਾਲੀ ਕਿਤਾਬ ਥੋਡੀ
ਥੋਪ ਕੇ ਆਖਦੇ ਹੋ ਥੋਡੇ ਹਿਸਾਬ ਦੀ ਹੈ |
ਤੂੰ ਚੰਗੀ ਤਰਾਂ ਇਹ ਵੀ ਜਾਣਦਾ ਹੈ
ਇਸ ਕੌਮ ਤੇ’ ਕਈ ਨੇ ਸੋਗ ਆਏ
ਜਿਹੜੀਆਂ ਚੁਰਾਸੀਆਂ ਯਾਦ ਕਰਾਵਾਦੇਂ ਹੋ
ਅਸੀਂ ਕਈ ਚੁਰਸੀਆਂ ਭੋਗ ਆਏ -।
ਕਿਹੜੇ ਗੁਰੂ ਨੇ ਥੋਨੂੰ ਇਹ ਅਕਲ ਦਿੱਤੀ
ਕਿਹੜੇ ਪਰਮਾਤਮਾ ਦੀ ਆਰਤੀ ਉਤਾਰਦੇ ਹੋ ,
ਏਹਨਾਂ ਅੱਖਾਂ ਦੇ ਡੇਲਿਆਂ ਨੂੰ ਕੀ ਦਿਖਦਾ ਨਈਂ
ਤੁਸੀ ਕ੍ਰਿਸ਼ਨ ਤੋਂ ਸੁਦਾਮਾ ਵਸਾਰਦੇ ਹੋ ।
ਜੋ ਤੂੰ ਕਰਿਆ ਪਹਿਲਾਂ ਓਹਵੀ ਭੁੱਲਿਆ ਨਹੀਂ
ਹੋਰ ਕਿੰਨਾ ਕੁ ਗੰਦ ਵਿਚਾਰਨਾ ਏ
ਤੈਨੂੰ ਰੋਕਣਾ ਯੋਧਿਆਂ ਬੰਨੵ ਕਫ਼ਨ
ਤੇਰਾ ਬੋਰੀਆ ਬਿਸਤਰ ਖਿਲਾਰਨਾ ਏ।
ਯਾਦ ਰੱਖੀਂ ਨਾ ਭੁੱਖ ਭੁਜੰਗ ਹੋਵੇ
ਪਿਆਸ ਹੋਵੇ ਨਾ ਨਕਸ਼ੋਂ ਮਿਟਾਓੁਣ ਦੀ ਓਏ
ਚੌਰ ਚੂਲ ਗਈ ਵਾਕ ਮੂੰਹੋਂ ਬੋਲਪੇ ਜੇ
ਜਗ੍ਹਾ ਲੱਭਣੀ ਨਈਂ ਜਾਨ ਬਚਾਓੁਣ ਦੀ ਓਏ..