6.3 C
United Kingdom
Sunday, April 20, 2025

More

    ਦਸਮੇਸ਼ ਸਪੋਰਟਸ ਕਲੱਬ ਭਬਿਆਣਾ ਵੱਲੋਂ ਕਰਵਾਇਆ 34ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ 

    ਫਗਵਾੜਾ (ਦਲਜੀਤ ਜੀੜ) ਪਿੰਡ ਭਬਿਆਣਾ ਵਿਖੇ ਦਸਮੇਸ਼ ਸਪੋਰਟਸ ਕਲੱਬ ਭਬਿਆਣਾ ਵਿਖੇ ਸ਼ਹੀਦ ਭਗਤ ਸਿੰਘ ਜੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ  ਐਨ. ਆਰ. ਆਈ. ਵੀਰ, ਸਮੂਹ ਨਗਰ ਨਿਵਾਸੀ ਅਤੇ ਗਰਾਮ ਪੰਚਾਇਤ  ਵਲੋਂ 34ਵਾਂ ਸਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਭਬਿਆਣਾ ਵਿਖੇ ਕਰਵਾਇਆ ਗਿਆ । ਇਹ ਟੂਰਨਾਮੈਂਟ ਮਿਤੀ 10 ਫਰਵਰੀ ਦਿਨ ਬੁੱਧਵਾਰ ਤੋਂ ਸੁਰੂ ਹੋ ਕੇ 16 ਫਰਵਰੀ ਦਿਨ ਮੰਗਲਵਾਰ ਨੂੰ ਨਿੱਘੀਆਂ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਟੈਰਨਾਮੈਂਟ ਵਿੱਚ ਇਲਾਕੇ ਦੀਆਂ 48 ਫੁੱਟਬਾਲ ਟੀਮਾਂ ਵੱਲੋਂ  ਭਾਗ ਲਿਆ ਗਿਆ। ਇਸ ਟੂਰਨਾਮੈਂਟ ਵਿੱਚ ਫਾਈਨਲ ਮੁਕਾਬਲਾ ਪਿੰਡ ਭਬਿਆਣਾ ਅਤੇ ਬਘਾਣਾ ਵਿਚਕਾਰ ਖੇਡਿਆ ਗਿਆ ਜੋ ਬਰਾਬਰ  ਰਿਹਾ ਬਾਆਦ ਵਿੱਚ ਜਿਸ ਦਾ ਫੈਸਲਾ ਪੇਨਲਟੀਆਂ ਨਾਲ ਹੋਇਆ ਜਿਸ ਵਿੱਚ ਪਿੰਡ ਬਘਾਣਾ ਦੀ ਟੀਮ ਜੇਤੂ ਰਹੀ ।ਪਿੰਡ ਬਘਾਣਾ ਦੀ ਟੀਮ ਨੂੰ ਪਹਿਲਾ ਇਨਾਮ 31000 ਰੁਪਏ ਅਤੇ ਟਰਾਫੀ ਅਤੇ ਦੂਜਾ ਪਿੰਡ ਭਬਿਆਣਾ ਦੀ ਟੀਮ ਨੂੰ 25000 ਰੁਪਏ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਦੂਜੇ ਪਾਸੇ ਫੁੱਟਬਾਲ (ਉਮਰ 2002 ਤੋਂ ਉੱਪਰ) ਦੇ ਫਾਈਨਲ ਮੁਕਾਬਲਾ ਪਿੰਡ ਭਬਿਆਣਾ ਅਤੇ ਪਿੰਡ ਬੱਡੋਂ ਦੀ ਟੀਮ ਵਿੱਚਕਾਰ ਹੋਇਆ ਜਿਸ ਵਿੱਚ ਪਿੰਡ ਬੱਡੋਂ ਦੀ ਟੀਮ ਜੇਤੂ ਰਹੀ ।ਜਿਸ ਨੂੰ ਪਹਿਲਾ ਇਨਾਮ 5100 ਰੁਪਏ ਤੇ ਟਰਾਫੀ ਦੂਜਾ ਇਨਾਮ ਪਿੰਡ ਭਬਿਆਣਾ ਦੀ ਟੀਮ ਨੂੰ 4100 ਤੇ ਟਰਾਫੀ ਦਿੱਤੀ ਗਈ। ਇਸ ਟੈਰਨਾਮੈਂਟ ਦਾ  ਬੈਸਟ ਖਿਡਾਰੀ ਦਾ ਇਨਾਮ ਪਿੰਡ ਬਘਾਣਾ ਦੇ ਲਵਲੀ ਜੂਨੀਆਰ ਚੀਮਾ ਨੂੰ ਦਿੱਤਾ ਗਿਆ ।ਇਸ ਟੂਰਨਾਮੈਂਟ ਦੇ ਇਨਾਮਾਂ ਦੀ ਵੰਡ ਪਿੰਡ ਦੇ ਪੰਤਵੰਤੇ ਸੱਜਣਾ ਅਤੇ ਗਰਾਮ ਪੰਚਾਇਤ ਵਲੋਂ ਕੀਤਾ ਗਿਆ ।ਇਸ ਮੌਕੇ ਤੇ ਲਖਵੀਰ ਸਿੰਘ ਸਰਪੰਚ, ਤਰਸੇਮ ਸਿੰਘ ਸਾਬਕਾ ਸਰਪੰਚ, ਅਮਰੀਕ ਸਿੰਘ ਪੰਚ, ਪਰਮਜੀਤ ਸਿੰਘ ਪ੍ਰਧਾਨ ਕੋ-ਆਪਰੇਟਿਵ ਸੁਸਾਇਟੀਜ਼ , ਤਿਰਲੋਕ ਸਿੰਘ ਸਾਬਕਾ ਸਰਪੰਚ,ਰਮਨਦੀਪ ਸਿੰਘ ਪੰਚ, ਨਾਨੀ, ਡਾਕਟਰ ਤਰਸੇਮ ਸਿੰਘ,ਕਸ਼ਮੀਰ ਸਿੰਘ,ਅਵਤਾਰ ਸਿੰਘ,ਰਣਧੀਰ ਸਿੰਘ , ਮਲਕੀਤ ਸਿੰਘ,ਦਵਿੰਦਰ ਸਿੰਘ,ਜਸਵਿੰਦਰ ਸਿੰਘ,ਗੁਰਜੀਤ ਸਿੰਘ,ਮਨਿੰਦਰ ਸਿੰਘ, ਗੁਰਨੇਕ ਸਿੰਘ,ਦੁੱਲਾ,ਸਾਜਨ,ਗੋਪਾ,ਰਾਜਾ ਆਦਿ ਪਿੰਡ ਵਾਸੀ ਹਾਜ਼ਰ ਸਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!