ਚੂਹੜਚੱਕ (ਪੰਜ ਦਰਿਆ ਬਿਊਰੋ)

ਪਿੰਡ ਚੂਹੜਚੱਕ ਵਿਖੇ ਗਦਰੀ ਬਾਬਾ ਰੂੜ ਸਿੰਘ ਜੀ ਦੀ 71ਵੀਂ ਬਰਸੀ ਸੰਬੰਧੀ ਸਮਾਗਮ ਕੀਤਾ ਗਿਆ । ਇਸ ਸਮੇਂ ਸੀ. ਪੀ.ਆਈ. ਦੇ ਕੌਮੀ ਕੌਸਲ ਮੈਂਬਰ ਕਾਮਰੇਡ ਜਗਰੂਪ, ਸੂਬਾਈ ਸਕੱਤਰ ਕਾਮਰੇਡ ਬੰਤ ਬਰਾੜ, ਉੱਘੇ ਪੱਤਰਕਾਰ ਤੇ ਨਵਾਂ ਜਮਾਨਾ ਅਖਬਾਰ ਦੇ ਸਾਬਕਾ ਸੰਪਾਦਕ ਜਤਿੰਦਰ ਪੰਨੂੰ , ਕਾਮਰੇਡ ਕੁਲਦੀਪ ਭੋਲਾ ਅਤੇ ਹੋਰ ਕਈ ਸੁਬਾਈ ਅਤੇ ਜਿਲ੍ਹਾ ਆਗੂਆਂ ਨੇ ਸਬੋਧਨ ਕੀਤਾ। ਡਾ. ਸਹਿਬ ਸਿੰਘ ਅਤੇ ਇਪਟਾ ਮੋਗਾ ਦੀ ਟੀਮ ਵੱਲੋਂ ਵੱਖ ਵੱਖ ਨਾਟਕ ਪੇਸ਼ ਕੀਤੇ ਗਏ।