8.2 C
United Kingdom
Saturday, April 19, 2025

More

    ਕਿਸਾਨ ਮੋਰਚੇ ਨਾਲ ਕੁੱਝ ਕ੍ਰਿਕਟਰਾਂ ਤੇ ਐਕਟਰਾਂ ਦੀ ਗੱਦਾਰੀ

    “ਜੱਟਾ ਤੇਰੀ ਜੂਨ ਬੁਰੀ, ਤੂੰ ਰਿੜਕ ਰਿੜਕ ਕੇ ਮਰ ਜਾਣਾ । ਵਾਕਿਆ ਹੀ ਜੱਟ ਦੀ ਜੂਨ ਬੁਰੀ ਹੈ ਅੱਜ ਵਿਚਾਰਾ ਆਪਣੇ ਹੱਕ ਅਤੇ ਇਨਸਾਫ਼ ਲਈ ਲੜਦਾ ਹੋਇਆ ਪਿਛਲੇ ਢਾਈ ਮਹੀਨਿਆਂ ਤੋਂ  ਦਿੱਲੀ ਦੀਆਂ ਸੜਕਾਂ ਤੇ  ਆਪਣੀ ਜ਼ਿੰਦਗੀ, ਹੋਂਦ ਬਚਾਉਣ ਅਤੇ ਮੌਤ ਦੀ ਲੜਾਈ ਵਿੱਚ ਮਰ ਰਿਹਾ ਹੈ ਹੁਣ ਤੱਕ 200 ਤੋਂ  ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ   ਕਿਸਾਨ ਦੇ ਹਾਲਾਤ ਦੇਖ ਕੇ ਹਿੰਦੂ ਤਵੀਆਂ ਦੀ ਸਰਕਾਰ   ਦੇ ਕੰਨ ਤੇ ਵੀ ਜੂੰ ਨਹੀਂ ਸਰਕ ਰਹੀ ਜੋ ਇਸ ਮਸਲੇ ਦਾ ਹੱਲ ਕਰਨ ਦਾ ਯਤਨ ਕਰੇ ਸਗੋਂ ਵੱਡੀ ਗਿਣਤੀ ਵਿਚ ਦੇਸ਼ ਦਾ ਵਿਕਾਊ ਤੇ ਚਾਪਲੂਸ ਮੀਡੀਆ ਅਤੇ ਸਰਕਾਰ ਦੇ ਤਲਵੇ ਚੱਟਣ ਵਾਲੇ ਲੋਕ ਕਿਸਾਨਾਂ ਨੂੰ ਦੋਸ਼ੀ  ਠਹਿਰਾ ਰਹੇ ਹਨ ਜਦਕਿ ਦੁਨੀਆਂ ਭਰ ਦਾ ਮੀਡੀਆ ਅਤੇ ਸੱਚ ਦੀ ਕਦਰ ਕਰਨ ਵਾਲੇ ਮਹਾਨ ਲੋਕ   ਕਿਸਾਨਾਂ ਦੇ ਇਨਸਾਫ਼ ਦੀ ਲੜਾਈ ਨੂੰ ਉਨ੍ਹਾਂ ਦੀ ਆਵਾਜ ਨੂੰ ਦੁਨੀਆਂ ਭਰ ਵਿੱਚ ਬੁਲੰਦ ਕਰ ਰਹੇ ਹਨ  ।       ਹਾਲੀਵੁੱਡ ਦੀ ਪੌਪ ਸਿੰਗਰ ਅਮਰੀਕਨ ਸਟਾਰ ਰਿਆਨਾ ਨੇ ਕਿਸਾਨਾਂ ਦੇ ਹੱਕ ਵਿਚ ਇਕ ਟਵੀਟ ਕੀਤਾ ਜਿਸ ਦਾ ਸੁਨੇਹਾ ਦੁਨੀਆਂ ਵਿੱਚ ਗਿਆ। ਅਮਰੀਕਨ ਫੁੱਟਬਾਲ ਸਟਾਰ ਜੁਜੂ ਸਮਿੱਥ ਨੇ ਕਿਸਾਨ ਮੋਰਚੇ ਨੂੰ ਸਹੀ ਦਰਸਾਉਂਦਿਆਂ 10 ਹਜ਼ਾਰ ਅਮਰੀਕਨ ਡਾਲਰ ਦੀ ਮਦਦ ਭੇਜ ਕੇ ਇਨਸਾਨੀਅਤ ਅਤੇ ਇਨਸਾਫ  ਦੀ ਆਵਾਜ ਨੂੰ ਬੁਲੰਦ ਕੀਤਾ  ਅਮਰੀਕਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਲੱਗਦਾ ਸੀ ਕਿ ਸਾਡੇ ਸਟਾਰ ਖਿਡਾਰੀ ਅਤੇ ਫ਼ਿਲਮੀ ਸਿਤਾਰਿਆਂ ਦੀ ਜ਼ਮੀਰ ਵੀ  ਦੁਨੀਆਂ ਦੇ ਮਹਾਨ ਲੋਕਾਂ ਵਾਂਗ ਜਾਗੇਗੀ ਕਿਉਂਕਿ ਇਹ ਵੀ ਸਾਡੇ  ਹੀਰੋ ਹਨ ਪਰ ਸਾਡੇ  ਕਿ੍ਰਕਟਰਾਂ ਅਤੇ ਐਕਟਰਾਂ ਵਿਚੋਂ ਬਹੁਤੇ ਮਰੀ ਹੋਈ ਜ਼ਮੀਰ ਵਾਲੇ ਹੀ ਨਿਕਲੇ , ਰਿਆਨਾ ਦੀ ਕੀਤੀ ਟਵੀਟ ਦਾ ਬਵਾਲ ਮੱਚ ਗਿਆ ਇਨ੍ਹਾਂ ਲੋਕਾਂ ਵਿੱਚ,  ਕਿ੍ਰਕਟ ਖਿਡਾਰੀ ਸਚਿਨ ਤੇਂਦੁਲਕਰ ਜਿਸ ਨੂੰ ਲੋਕ  ਕਿ੍ਰਕਟ ਦਾ ਭਗਵਾਨ ਮੰਨਦੇ ਹਨ ਪੰਜਾਬ ਵਿੱਚ ਵੀ  ਉਸ ਦੇ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਹਨ ਸਭ ਤੋਂ ਪਹਿਲਾਂ ਉਸ ਨੇ ਕਿਸਾਨਾਂ ਨਾਲ ਧ੍ਰੋਹ ਕਮਾਇਆ, ਸਚਿਨ ਕਿਸਾਨੀ ਸੰਘਰਸ਼ ਦੇ ਖਿਲਾਫ ਬੋਲਿਆ  ਕਿਉਂਕਿ ਅਮਿਤ ਸ਼ਾਹ ਦਾ ਮੁੰਡਾ ਜੈ ਸ਼ਾਹ ਭਾਰਤੀ ਕਿ੍ਰਕਟ ਕੰਟਰੋਲ ਬੋਰਡ ਦਾ ਸੈਕਟਰੀ ਹੈ ਸਚਿਨ ਨੇ ਆਪਣੇ ਬੇਟਾ ਅਰਜੁਨ ਤੇਂਦੁਲਕਰ ਨੂੰ  ਆਈਪੀਐਲ ਵਿੱਚ ਐਂਟਰੀ ਕਰਵਾਉਣੀ ਹੈ, ਜਿਸ ਲਾਲਚ ਦੀ ਖਾਤਰ ਉਸ ਨੇ ਆਪਣੀ ਜ਼ਮੀਰ ਮਾਰੀ ਅਤੇ ਸਰਕਾਰ ਦੀ ਚਾਪਲੂਸੀ ਕੀਤੀ, ਸਾਡੇ ਇਸ ਕਿ੍ਰਕਟ ਭਗਵਾਨ ਦੀ ਇੰਨੀ ਕਿ ਹੀ ਔਕਾਤ ਹੈ ਸਚਿਨ ਤੋਂ ਬਾਅਦ ਅਨਿਲ ਕੁੰਬਲੇ, ਵਿਰਾਟ ਕੋਹਲੀ , ਸੁਰੇਸ਼ ਰੈਨਾ ਅਤੇ ਬੈਡਮਿੰਟਨ ਖਿਡਾਰਨ ਸਾਨਿਆ  ਨੇਹਵਾਲ ਨੂੰ ਵੀ ਕਿਸਾਨ ਅੰਦੋਲਨ ਚੁੱਭਿਆ ਹੈ।          ਫਿਲਮੀ ਐਕਟਰ ਕੰਗਨਾ ਰਣਾਵਤ ਤਾਂ ਕਿਸਾਨਾਂ ਨੂੰ ਅਤਿਵਾਦੀ ਦੱਸਦੀ ਹੈ ਅਕਸ਼ੈ ਕੁਮਾਰ ਅਜੈ ਦੇਵਗਨ ਸਨੀ ਦਿਓੁਲ ਅਤੇ ਕਈ ਹੋਰ ਫ਼ਿਲਮੀ ਸਿਤਾਰੇ ਜਿਹੜੇ ਫਿਲਮੀ ਵਿੱਚ ਸਿੱਖ ਸਰਦਾਰਾਂ ਅਤੇ ਕਿਸਾਨਾਂ ਦੇ ਰੋਲ ਦੀ ਭੂਮਿਕਾ ਨਿਭਾ ਕੇ ਆਪਣੇ ਢਿੱਡ ਭਰਦੇ ਅਤੇ ਆਪਣੀ ਸ਼ੋਹਰਤ ਖੱਟਦੇ ਹਨ   ਹਨ ਪਰ ਬੋਲੀ ਅਤੇ ਚਾਪਲੂਸੀ ਸਰਕਾਰਾਂ ਦੀ ਕਰਦੇ ਹਨ  । ਅਸਲ ਵਿਚ ਇਹ ਮਰੀ ਜ਼ਮੀਰ ਵਾਲੇ ਉਹ ਲੋਕ ਹਨ ਜਿਨ੍ਹਾਂ ਦਾ ਕੋਈ ਦੀਨ ਈਮਾਨ ਨਹੀਂ ਹੁੰਦਾ ਹੈ  ਦੁਨੀਆਂ ਵਿਚ ਆਪਣੇ ਆਪ ਨੂੰ ਮਾਲਕ ਅਖਵਾਉਣ ਵਾਲਾ ਹਰ ਸ਼ਖਸ ਆਪਣੇ ਘਰ ਵਿੱਚ ਕੁਝ ਪਾਲਤੂ ਚੀਜਾਂ  ਰੱਖਦਾ ਹੈ । ਫਿਰ ਉਹ ਉਨ੍ਹਾਂ ਦੀ ਵਰਤੋਂ ਵੀ ਆਪਣੇ ਹਿਸਾਬ ਨਾਲ ਹੀ ਕਰਦਾ ਹੈ   ਭਾਰਤ ਦੀ ਹਿੰਦੂਤਵੀ ਸਰਕਾਰ ਦੇ ਇਹ ਪਾਲਤੂ ਹਨ ਸਰਕਾਰਾਂ ਵੱਲੋਂ ਪੈ ਰਹੀ ਬੁਰਕੀ ਦੇ ਲਾਚਾਰ ਹਨ ਇਸੇ ਕਰਕੇ   ਕਿਸਾਨਾਂ ਵੱਲੋਂ ਲੜੀ ਜਾ ਰਹੀ ਹੱਕ , ਸੱਚ ਅਤੇ ਇਨਸਾਫ  ਦੀ ਲੜਾਈ ਦਾ ਵਿਰੋਧ ਕਰ ਰਹੇ ਹਨ।                ਖੈਰ ਰੱਬ ਇਨ੍ਹਾਂ ਸਰਕਾਰੀ ਪਾਲਤੂਆਂ ਨੂੰ ਵੀ ਸੁਮੱਤ ਦੇਵੇ ਪਰ ਅਸੀਂ ਧੰਨਵਾਦੀ ਹਾਂ ਕਿਸਾਨਾਂ ਨੂੰ ਵੀ  ਅਹਿਸਾਨਮੰਦ ਰਹਿਣਾ ਚਾਹੀਦਾ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ “ਹਾਅ ਦਾ ਨਾਅਰਾ“ ਮਾਰਿਆ  ਜਿਨ੍ਹਾਂ ਵਿੱਚ ਵੱਡੇ ਵੱਡੇ ਮੁਲਕਾਂ ਦੀਆਂ ਸਰਕਾਰਾਂ, ਪੋਪ ਸਿੰਗਰ ਰਿਆਨਾ , 15 ਸਾਲਾਂ ਦੇ ਵਾਤਾਵਰਨ ਪ੍ਰੇਮੀ ਗ੍ਰੇਟਾ ਥਨਬਰਗ ,ਫਲਿਮੀ ਸਿਤਾਰੇ ਸ਼ਤਰੂਘਨ ਸਿਨਹਾ, ਉਨ੍ਹਾਂ ਦੀ ਬੇਟੀ ਸੋਨਾਕਸ਼ੀ ਸਿਨ੍ਹਾ ਨਸੀਰੂਦੀਨ ਸ਼ਾਹ, ਮਿਥੁਨ ਚੱਕਰਵਰਤੀ ,ਉਰਮਲਾ ਮਮਤਾਡੌਰ , ਪਿ੍ਰਯੰਕਾ ਚੋਪੜਾ, ਪਿ੍ਰੰਟੀ ਜਿੰਟਾ, ਓਲੰਪਿਕ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ, ਮਨੋਜ ਤਿਵਾੜੀ, ਸਾਡੇ ਹੋਰ ਓਲੰਪਿਕ ਜੇਤੂ ਅਤੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਸਿਤਾਰੇ  ਵਗੈਰਾ ਆਦਿ ਨੇ ਜਿਨ੍ਹਾਂ ਨੇ ਕਿਸਾਨ ਮੋਰਚੇ ਦੀ ਡਟ ਕੇ ਹਮਾਇਤ ਕੀਤੀ ਹੈ  ਦੁਨੀਆਂ ਵਿੱਚ ਇਨਸਾਨੀਅਤ ਦਾ ਮਾਦਾ ਰੱਖਣ ਵਾਲੇ, ਹੱਕ ਸੱਚ ਅਤੇ ਇਨਸਾਫ਼ ਦੀ ਹਮਾਇਤ ਕਰਨ ਵਾਲੇ   ਲੋਕ ਹਮੇਸ਼ਾਂ ਇਨ੍ਹਾਂ ਸਿਤਾਰਿਆਂ ਦੇ ਰਿਣੀ ਰਹਿਣਗੇ, ਕਿਸਾਨੀ ਸੰਘਰਸ਼ ਨਾਲ ਖੜ੍ਹਨ ਵਾਲਿਆਂ ਨੂੰ ਜਿਥੇ ਸਲੂਟ ਕਰਨਾ ਬਣਦਾ ਹੈ ਉਥੇ ਸਰਕਾਰੀ ਪਾਲਤੂਆਂ ਦਾ ਹਰ ਤਰ੍ਹਾਂ ਦਾ ਸਮਾਜਿਕ ਬਾਈਕਾਟ ਕਰਨਾ ਚਾਹੀਦਾ ਹੈ। ਇੱਥੇ ਕੋਈ ਕਿ੍ਰਕਟ ਦਾ ਭਗਵਾਨ ਨਹੀਂ ਹੈ, ਇਹ ਫ਼ਿਲਮਾਂ ਵਾਲੇ ਸਭ ਨਕਲੀ ਹੀਰੋ ਨੇ ,ਚੋਰਾਂ ਦੇ ਨਾਲ ਕੁੱਤੀ  ਦਿਨ ਦਿਹਾੜੇ ਰਲੀ ਹੋਈ ਹੈ  ਇਹ ਦੇਸ਼ ਦੇ ਬਣੇ ਰਖਵਾਲੇ ਅਨਪੜ੍ਹ  ਚੋਰ ਚੱਕੇ ਰਲ ਕੇ ਮੁਲਕ ਨੂੰ ਲੁੱਟਦੇ ਨੇ, ਹੱਕ ਅਤੇ ਇਨਸਾਫ਼ ਮੰਗਣ ਵਾਲਿਆਂ ਨੂੰ ਕੁੱਟਦੇ ਨੇ  , “ਫਿੱਟੇ ਮੂੰਹ ਅਜਿਹੀ ਸਰਕਾਰ ਦੇ, ਜੀਹਨੇ ਆਪਣੇ ਅੰਨਦਾਤੇ ਹੀ ਸੜਕਾਂ ਤੇ ਰੋਲ ਕੇ ਮਾਰਤੇ “। ਇਹ ਕਿ੍ਰਕਟਰ ਫੈਕਟਰ ਨਕਲੀ ਐਕਟਰ ਸਾਡੇ ਢੂਹੇ ਚੜ੍ਹਦੇ  , ਇਸ ਮੁਲਕ ਵਿਚ ਕੋਈ ਨਹੀਂ ਕਿਸੇ ਦਾ ਬਾਲੀ, ਪਰ   ਕਿਸਾਨ ਸਿੰਹਾਂ ਤੇਰਾ ਰੱਬ ਰਾਖਾ ,  ਤੇਰੀ ਰੱਬ ਭਲੀ ਕਰੇਗਾ।     
    ਜਗਰੂਪ ਸਿੰਘ ਜਰਖੜ
    98143-00722

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!