ਪਰਥ ( ਸਤਿੰਦਰ ਸਿੰਘ ਸਿੱਧੂ )
ਜੀਵਨ ਬਚਾਉਣ ਵਾਲੀ ਚੈਰਿਟੀ ਬਲੱਡ ਬਾਇਕਸ ਸਕੌਟਲੈਂਡ ਦੇ ਸਵੈਸੇਵੀ ਫਾਇਫ ਵਿਚ ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਅਨਮੋਲ ਸਾਬਤ ਹੋ ਰਹੇ ਹਨ I ਇਹ ਸਮੂਹ ਆਮ ਤੌਰ ਤੇ ਜ਼ਰੂਰੀ ਖੂਨ ਦੇ ਨਮੂਨਿਆਂ, ਦਵਾਈਆਂ, ਦਸਤਾਵੇਜ਼ਾਂ ਅਤੇ ਉਪਕਰਣਾਂ ਨੂੰ ਐਨਐਚਐਸ ਲਈ ਪਹੁੰਚਾਉਂਦਾ ਹੈ ਪਰ ਇੰਨਾ ਦਿਨਾਂ ਵਿਚ ਇਸ ਸੰਸਥਾ ਨੇ ਇਸ ਖੇਤਰ ਵਿਚ ਕੋਵਿਡ -19 ਜਾਂਚ ਪ੍ਰਕਿਰਿਆ ਨੂੰ ਤੇਜ਼ ਕਰਨ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ I ਕੋਰੋਨਾਵਿਰੁਸ ਮਹਾਮਾਰੀ ਦੇ ਚੱਲਦੇ ਬਲੱਡ ਬਾਇਕਸ ਸਵੈਸੇਵੀ ਵਿੰਡੈਗੇਟਸ ਦੇ ਕੈਮਰਨ ਹਸਪਤਾਲ ਵਿਖੇ ਐਨਐਚਐਸ ਫਾਇਫ ਟੈਸਟਿੰਗ ਸੈਂਟਰ ਅਤੇ ਕਿਰਕਾਰਦੀ ਦੇ ਵਿਕਟੋਰੀਆ ਹਸਪਤਾਲ ਦੀ ਲੈਬਾਂ ਵਿਚਕਾਰ ਸੇਵਾ ਪ੍ਰਦਾਨ ਕਰ ਰਹੇ ਹਨ I
ਇਸ ਸਮੇਂ 100 ਤੋਂ ਵੱਧ ਸਵੈਸੇਵੀ ਇਸ ਸੰਸਥਾ ਨੂੰ ਚਲਾ ਰਹੇ ਹਨ ਅਤੇ ਐਨਐਚਐਸ ਦੇ ਪੈਸੇ ਦੀ ਬਚਤ ਕਰ ਰਹੇ ਹਨ, ਜੇ ਕਰ ਇਹ ਸੰਸਥਾ ਨਾ ਹੁੰਦੀ ਤੇ ਐਨਐਚਐਸ ਨੂੰ ਇਹ ਸੇਵਾਵਾਂ ਲਈ ਟੈਕਸੀਆਂ ਜਾਂ ਕੋਰੀਅਰ ਤੇ ਖਰਚ ਕਰਨਾ ਪੈਂਦਾ I
ਬਲੱਡ ਬਾਇਕਸ ਸਵੈਸੇਵਾ ਸੰਸਥਾ ਦੇ ਚੇਅਰਮੈਨ ਜੋਨ ਬੈਕਸਟਰ ਨੇ ਕਿਹਾ ਕਿ ਉਹ ਪਹਿਲਾਂ ਨਾਲੋਂ ਜਿਆਦਾ ਮਿਹਨਤ ਕਰ ਰਹੇ ਹਨ I ਪਿਛਲੇ ਇਕ ਮਹੀਨੇ ਵਿਚ ਇਸ ਸੰਸਥਾ ਨੇ 450 ਬਾਰ ਹਸਪਤਾਲ ਅਤੇ ਲੈਬ ਦੇ ਵਿਚਕਾਰ ਆਪਣੀ ਸੇਵਾਵਾਂ ਦਿਤੀਆਂ I ਕੋਵਿਡ -19 ਨੇ ਚਲਦਿਆਂ ਫਾਇਫ ਵਿਖੇ ਦੋ ਵਾਦੁ ਗੁੱਟ ਬਣਾਏ ਗਏ ਨੇ, ਇਕ ਗੁੱਟ ਵਿਕਟੋਰੀਆ ਹਸਪਤਾਲ ਵਿਚ ਕੈਮਰਨ ਹਸਪਤਾਲ ਅਤੇ ਲੈਬਾਂ ਵਿਚਾਲੇ ਸੇਵਾ ਪ੍ਰਦਾਨ ਕਰ ਰਿਹਾ ਹੈ, ਜਿਸ ਨਾਲ ਅਸੀਂ ਇਸ ਨੂੰ ਸਮੇਂ ਸਿਰ ਪੇਸ਼ ਕਰਨ ਦੇ ਸਮਰੱਥ ਹਾਂ, ਇਸ ਦਾ ਅਰਥ ਹੈ ਕਿ ਪਰਖ ਕੀਤੇ ਗਏ ਲੋਕਾਂ ਨੂੰ ਉਸੇ ਦਿਨ ਆਪਣੇ ਨਤੀਜੇ ਵਾਪਸ ਮਿਲਣ ਦੀ ਸੰਭਾਵਨਾ ਹੈ।
ਦੂਜਾ ਗੁੱਟ ਵਿਕਟੋਰੀਆ ਵਿਖੇ ਕਮਿਊਨਟੀ ਹੱਬ ਲਈ ਸ਼ਾਮ ਦੀ ਕਵਰ ਦੀ ਸੇਵਾ ਦੇ ਰਿਹਾ ਹੈ। ਜੇ ਕੋਈ ਮਰੀਜ਼ ਲੱਛਣਾਂ ਨਾਲ ਪੇਸ਼ ਹੁੰਦਾ ਹੈ, ਪਰ ਉਸ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਅਤੇ ਉਹ ਘਰ ਪਰਤ ਸਕਦਾ ਹੈ, ਤਾਂ ਸਾਡੀ ਭੂਮਿਕਾ ਉਨ੍ਹਾਂ ਦੇ ਘਰ ਦੇ ਪਤੇ ਤੇ ਜ਼ਰੂਰੀ ਦਵਾਈਆਂ ਪਹੁੰਚਾਉਣਾ ਹੈ।
ਚੇਅਰਮੈਨ ਜੋਨ ਬੈਕਸਟਰ ਨੇ ਇਹ ਵੀ ਦੱਸਿਆ ਕੀ ਇਹ ਸੰਸਥਾ ਨੂੰ ਚਲਾਉਣ ਲਈ ਹਰ ਮਹੀਨੇ ਲੱਗਭਗ £3500 ਦਾ ਖਰਚ ਆਉਂਦਾ ਹੈ ਅਤੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਨੂੰ ਚਲਦਾ ਰੱਖਣਾ ਮੁਸ਼ਕਿਲ ਹੈ ਅਤੇ ਅਪੀਲ ਕੀਤੀ ਗਈ ਹੈ ਕੀ ਜੇ ਕੋਈ ਮਦਦ ਦਾ ਚਾਵੰਦ ਹੈ ਤੇ ਊਨਾ ਦੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ I