2.1 C
United Kingdom
Saturday, March 7, 2026

More

    Video- ਭਲਾ ਕੀ ਕਹਿੰਦਾ ਹੈ ਕੁਲਵੰਤ ਸੇਖੋਂ ਦੀਆਂ “ਘੁੱਗੀਆਂ ਦਾ ਜੋੜਾ”?

    ਮਨਦੀਪ ਖੁਰਮੀ ਹਿੰਮਤਪੁਰਾ

    https://m.youtube.com/watch?feature=share&v=e48-iunvmew#dialog

    ਕੁਲਵੰਤ ਸੇਖੋਂ ਨਾਲ਼ ਮੇਰੀ ਸਾਂਝ 25 ਵਰ੍ਹੇ ਪੁਰਾਣੀ ਹੈ, ਢੁੱਡੀਕੇ ਕਾਲਜ ਵਿੱਚ ਓਹ ਮੇਰੇ ਨਾਲ਼ੋਂ ਇੱਕ ਜਮਾਤ ਪਿੱਛੇ ਆ ਦਾਖਲ ਹੋਇਆ ਸੀ। ਕਾਲਜ਼ ਦੇ ਸੱਭਿਆਚਾਰਕ ਸਮਾਗਮਾਂ ‘ਚ ਓਹ ਸਭ ਦਾ ਚਹੇਤਾ ਕਲਾਕਾਰ ਸੀ। ਕਾਲਜ਼ ਪੜ੍ਹਦਿਆਂ ਹੀ ਉਹ ਸ਼ੁਹਰਤ ਦੀ ਬੁਲੰਦੀ ਵੱਲ ਨੂੰ ਐਸਾ ਤੁਰਿਆ ਕਿ ਸਭ ਦੋਸਤ ਮਿੱਤਰ ਮਾਣ ਕਰਦੇ ਨਹੀਂ ਥੱਕਦੇ। ਭਰੋਵਾਲ ਦੀਦਾਰ ਸੰਧੂ ਯਾਦਗਾਰੀ ਮੇਲੇ ‘ਤੇ ਜਗਦੇਵ ਸਿੰਘ ਜੱਸੋਵਾਲ ਜੀ ਦੀ ਪਾਰਖੂ ਅੱਖ ਨੇ ਅਜਿਹਾ ਪਛਾਣਿਆ ਕਿ ਕੁਲਵੰਤ ਸੇਖੋਂ ਨੂੰ ਆਵਾਜ਼ ਦੇ ਧਨੀ ਗਾਇਕ ਅੰਗਰੇਜ਼ ਅਲੀ ਦਾ ਸੰਗੀ ਬਣਾ ਦਿੱਤਾ। ਦੋਵਾਂ ਦੀ ਦੋਸਤੀ ਵੀ ਅਜਿਹੀ ਕਿ 25 ਵਰ੍ਹਿਆਂ ਤੋਂ ਸਕੇ ਭਰਾਵਾਂ ਨਾਲੋਂ ਵਧੇਰੇ ਮੋਹ ਹੈ ਦੋਹਾਂ ਵਿਚਕਾਰ।
    ਕੁਲਵੰਤ ਸੇਖੋਂ ਨੂੰ ਗੁਣਾਂ ਦੀ ਗੁਥਲੀ ਕਹਿਣਾ ਉਸਦੇ ਗੁਣਾਂ ਨਾਲ ਬੇਇਨਸਾਫ਼ੀ ਹੈ। ਕਦੇ ਕਦੇ ਲਗਦੈ ਜਿਵੇਂ ਉਹ ਆਪਣੇ ਨਿੱਕੇ ਜਿਹੇ ਸਰੀਰ ਮਗਰ ਗੁਣਾਂ ਲੱਦੀ ਭੂੰਗ ਵਾਲੀ ਟਰਾਲੀ ਖਿੱਚੀ ਫਿਰਦਾ ਹੋਵੇ। ਓਹਨਾਂ ਗੁਣਾਂ ‘ਚੋਂ ਉਸਦੇ ਦੋ ਗੁਣ ਲਿਖਣਾ ਤੇ ਗਾਉਣਾ ਵੀ ਹਨ।
    ਕੁਲਵੰਤ, ਸਾਡੇ ਸਨਮੁੱਖ ਆਪਣਾ ਨਵਾਂ ਗੀਤ “ਘੁੱਗੀਆਂ ਦਾ ਜੋੜਾ” ਲੈ ਕੇ ਹਾਜ਼ਰ ਹੋਇਆ ਹੈ। ਦੋ ਘੁੱਗੀਆਂ ਨੂੰ ਆਧਾਰ ਬਣਾ ਕੇ ਉਸਨੇ ਅਜੋਕੇ ਹਾਲਾਤਾਂ ਦੀ ਅਜਿਹੀ ਹਿਰਦੇਵੇਧਕ ਤਸਵੀਰ ਗੀਤ ਰਾਹੀਂ ਪੇਸ਼ ਕੀਤੀ ਹੈ ਕਿ ਸੁਣਨ ਵਾਲੇ ਦੇ ਕਾਲਜ਼ੇ ‘ਚੋਂ ਰੁੱਗ ਭਰਿਆ ਜਾਂਦਾ ਹੈ। ਗੀਤ ਸੁਣਦਿਆਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਸਚਮੁੱਚ ਹੀ ਦੋ ਘੁੱਗੀਆਂ ਮਨੁੱਖ ਦੀ ਬੇਰਹਿਮੀ, ਆਪਹੁਦਰੀਆਂ, ਬੇਵਸੀ ਦੀ ਬਾਤ ਪਾ ਰਹੀਆਂ ਹੋਣ। ਉਮੀਦ ਕਰਦਾ ਹਾਂ ਕਿ ਤੁਸੀਂ ਵੀ “ਦੋ ਘੁੱਗੀਆਂ” ਦੀ ਕੁਲਵੰਤ ਸੇਖੋਂ ਦੇ ਮੂੰਹੋਂ ਉਚਰੀ ਵਾਰਤਾ ਨੂੰ ਜ਼ਰੂਰ ਪਸੰਦ ਕਰੋਗੇ।

    ਗਲਾਸਗੋ, ਸਕਾਟਲੈਂਡ।
    07519112312

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!