
ਨਿਹਾਲ ਸਿੰਘ ਵਾਲਾ ( 12 ਫਰਵਰੀ ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡਾਂ ਵਿੱਚ ਹਰਿਆਣਾ ਪੁਲਿਸ ਅਤੇ ਕੇਂਦਰ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਬਲਾਕ ਸਕੱਤਰ ਬੂਟਾ ਸਿੰਘ ਭਾਗੀਕੇ ਨੇ ਕਿਹਾ ਕਿ ਅੱਜ ਸੂਬਾ ਪੱਧਰੀ ਸੱਦੇ ਤਹਿਤ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਸੈਦੋਕੇ, ਰਾਮਾਂ, ਕੁੱਸਾ, ਗਾਜੀਆਣਾ, ਰੌਂਤਾ,ਖਾਈ ਅਤੇ ਬੁਰਜ ਹਮੀਰਾ ਵਿੱਚ ਅਰਥੀਆਂ ਸਾੜੀਆਂ ਗਈਆਂ। ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਮੋਦੀ ਹਕੂਮਤ ਖੇਤੀ ਕਾਨੂੰਨਾਂ ਸਮੇਤ ਸਾਰੇ ਲੋਕ ਵਿਰੋਧੀ ਕਾਨੂੰਨਾਂ ਲਾਗੂ ਕਰਨ ਲਈ ਤੱਤਪਰ ਹੈ ਇਹਨਾਂ ਕਾਨੂੰਨਾਂ ਖਿਲਾਫ਼ ਉੱਠਣ ਵਾਲੀ ਹਰੇਕ ਆਵਾਜ਼ ਨੂੰ ਦਬਾਉਣ ਦਾ ਭਰਮ ਪਾਲ ਬੈਠੀ ਹੈ ਪਰ ਇਹ ਸੰਘਰਸ਼ ਕਿਸਾਨ ਅੰਦੋਲਨ ਤੋਂ ਹੁਣ ਲੋਕ ਅੰਦੋਲਨ ਬਣਦਾ ਜਾ ਰਿਹਾ ਹੈ। ਉਹ ਦਿਨ ਦੂਰ ਨਹੀਂ ਜਦੋਂ ਸਰਕਾਰ ਖੁਦ ਕਹੇਗੀ ਕਿ ਇਹ ਕਾਨੂੰਨ ਅਸੀ ਰੱਦ ਕੀਤੇ।ਬਲਾਕ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ ਸਾਡੀ ਧੀ ਨੌਦੀਪ ਕੌਰ ਧੰਗੜ ਤੇ ਝੂਠਾ ਪਰਚਾ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਦਰਜ ਕੀਤਾ ਹੈ ਕਿਉਂਕਿ ਉਹ ਪਿਛਲੇ ਸਮੇਂ ਤੋਂ ਦਿੱਲੀ ਵਿੱਚ ਫੈਕਟਰੀ ਮਜ਼ਦੂਰਾਂ ਨੂੰ ਲਾਮਬੰਦ ਕਰ ਰਹੀ ਹੈ। ਲਗਾਤਾਰ ਲੋਕ ਹਿੱਤਾਂ ਨਾਲ ਜੁੜੀ ਹੋਈ ਮਜ਼ਦੂਰ ਕਾਰਕੁੰਨ ਵੀ ਹੈ। ਦਿੱਲੀ ਚੱਲ ਰਹੇ ਮੋਰਚਿਆਂ ਵਿੱਚ ਲਗਾਤਾਰ ਹਿੱਸਾ ਪਾ ਰਹੀ ਸੀ।ਇਸ ਲਈ 12 ਜਨਵਰੀ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਅਣਮਨੁੱਖੀ ਤਸ਼ੱਦਦ ਅਤੇ ਜਬਰ ਕੀਤਾ ਹੈ ਪਰ ਹੁਣ ਲੋਕ ਵਿਰੋਧ ਹੋਣ ਕਰਕੇ ਤਿੰਨ ਕੇਸਾਂ ਵਿੱਚੋਂ ਇਕ ਕੇਸ ਵਿੱਚ ਜ਼ਮਾਨਤ ਦੇਣ ਮਜਬੂਰ ਹੋਣਾ ਪਿਆ। ਪ੍ਰਧਾਨ ਸੁਦਾਗਰ ਸਿੰਘ ਖਾਈ ਨੇ ਕਿਹਾ ਕਿ ਹਰਿਆਣਾ ਪੁਲਿਸ ਦੀ ਇਹ ਕਹਾਣੀ ਪੂਰੀ ਤਰ੍ਹਾਂ ਮਨਘੜਤ ਹੈ ਕਿ ਨੌਦੀਪ ਕੌਰ ਨੇ ਪੁਲਿਸ ਤੇ ਹਮਲਾ ਕੀਤਾ ਹੈ। ਕਿੳਂਕਿ ਹਰਿਆਣੇ ਵਿੱਚ ਭਾਜਪਾ ਦੀ ਹਕੂਮਤ ਹੈ ਤੇ ਉਥੇ ਦੀ ਪੁਲਿਸ ਮੋਦੀ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀ ਹੈ। ਪਹਿਲਾਂ ਵੀ ਕੇਂਦਰ ਸਰਕਾਰ ਨੇ ਅਜਿਹੀਆ ਝੂਠੀਆਂ ਕਹਾਣੀਆਂ ਬਣਾਕੇ ਬਹੁਤ ਸਾਰੇ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾ, ਪੱਤਰਕਾਰਾਂ, ਵਕੀਲਾਂ, ਵਿੱਦਿਆਰਥੀਆਂ,ਲੋਖਕਾਂ ਅਤੇ ਹੋਰ ਲੋਕਾਂ ਨੂੰ ਲੋਕ ਹਿੱਤਾਂ ਦੇ ਹੱਕ ਵਿੱਚ ਖੜਨ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਉਹਨਾਂ ਸਾਰੀਆਂ ਕਹਾਣੀਆਂ ਝੂਠੀਆਂ ਨੇ ਇਹ ਸੱਚ ਲੋਕਾਂ ਸਾਹਮਣੇ ਆ ਰਿਹਾ ਹੈ ਨੌਦੀਪ ਕੌਰ ਗੰਧੜ ਸਮੇਤ ਇੱਕ ਦਿਨ ਸਾਰਿਆਂ ਨੂੰ ਰਿਹਾ ਕਰਨਾ ਪਵੇਗਾ। ਜਗਮੋਹਨ ਸਿੰਘ ਸੈਦੋਕੇ ਨੇ ਕਿਹਾ ਕਿ ਇਹ ਕਾਲ਼ੇ ਕਾਨੂੰਨ ਸਾਡੇ ਸਾਰਿਆਂ ਵਾਸਤੇ ਮੌਤ ਦੇ ਵਾਰੰਟ ਨੇ ਇਸ ਲਈ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਸਾਂਝੀ ਲੜਾਈ ਬਣਦੀ ਹੈ।ਇਹ ਇਕ-ਦੂਜੇ ਦੇ ਸਾਥ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ ਇਸ ਲਈ ਸਾਨੂੰ ਸਾਰਿਆਂ ਇਕੱਠੇ ਹੋ ਕੇ ਮਜ਼ਦੂਰ ਆਗੂ ਦੀ ਬਿਨ੍ਹਾਂ ਸ਼ਰਤ ਰਿਹਾਈ ਦੀ ਮੰਗ ਪੂਰੇ ਜ਼ੋਰ ਨਾਲ ਕਰਨੀ ਚਾਹੀਦੀ ਹੈ।ਇਸ ਤੀਰਾ ਸੈਦੋਕੇ, ਬਰਿੰਦਰ ਕੌਰ ਰਾਮਾ, ਚਰਨਜੀਤ ਕੌਰ ਕੁੱਸਾ, ਇੰਦਰਮੋਹਨ ਪੱਤੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ,ਮਜ਼ਦੂਰ, ਨੌਜਵਾਨ ਅਤੇ ਔਰਤਾਂ ਹਾਜ਼ਰ ਸਨ।
ਜਾਰੀ ਕਰਤਾ
ਬੂਟਾ ਸਿੰਘ ਭਾਗੀਕੇ
ਬਲਾਕ ਜਰਨਲ ਸਕੱਤਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ -98157-50020