8.9 C
United Kingdom
Saturday, April 19, 2025

More

    ਭਾਰਤੀ ਕਿਸਾਨ ਸਹਾਇਤਾ ਕਮੇਟੀ ਆਸਟਰੇਲੀਆ ਵੱਲੋਂ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ

    ਮੈਲਬੌਰਨ, ਭਾਰਤੀ ਕਿਸਾਨ ਅੰਦੋਲਨ ਜਿਉਂ ਜਿਉਂ ਆਪਣੀ ਸਿਖ਼ਰ ਵੱਲ ਵੱਧ ਰਿਹਾ ਹੈ, ਤਿਉਂ ਤਿਉਂ ਮੋਦੀ ਸਰਕਾਰ ਘਟੀਆ ਹੱਥਕੰਡਿਆਂ ਤੇ ਉਤਰ ਆਈ ਹੈ। ਲਾਲ ਕਿਲ੍ਹਾ ਹਿੰਸਾ ਦੇ ਨਾਮ ਤਹਿਤ ਬੇਗੁਨਾਹ ਲੋਕਾਂ ਤੇ ਵੀ ਪਰਚੇ ਦਰਜ ਕੀਤੇ ਜਾ ਰਹੇ ਹਨ। ਦਿੱਲੀ ਅਤੇ ਹਰਿਆਣਾ ਪੁਲਸ ਕੇਂਦਰੀ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਨੂੰ ਬੇਰਹਿਮੀ ਨਾਲ ਲਾਗੂ ਕਰਦੀਆਂ ਨਜ਼ਰ ਆ ਰਹੀਆਂ ਹਨ। ਪਿਛਲੇ ਦਿਨੀਂ ਕੁੰਡਲ਼ੀ ਨੇੜੇ ਫ਼ੈਕਟਰੀ ਵਿੱਚ ਕੰਮ ਕਰਦੀ ਮਜ਼ਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਨੂੰ ਫ਼ੈਕਟਰੀ ਮਾਲਕਾਂ ਨੇ ਕਿਸਾਨੀ ਅੰਦੋਲਨ ਵਿਚ ਸ਼ਾਮਿਲ ਹੋਣ ਤੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਅਤੇ ਫਿਰ ਫ਼ੈਕਟਰੀ ਦੇ ਬਾਹਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਪੁਲਸ ਮੰਗਵਾ ਕੇ ਝੂਠੇ ਪਰਚੇ ਦਰਜ ਕਰਵਾ ਕੇ ਜ਼ੇਲ ਭਿਜਵਾ ਦਿੱਤਾ। ਨੌਦੀਪ ਕੌਰ ਮੁਕਤਸਰ ਤੋਂ ਇੱਕ ਗਰੀਬ ਦਲਿਤ ਪਰਿਵਾਰ ਦੀ ਚੇਤੰਨ ਆਗੂ ਹੈ।
    ਨੌਦੀਪ ਕੌਰ ਮਸਲਾ ਇਸ ਵੇਲੇ ਪੂਰੇ ਵਿਸ਼ਵ ਵਿੱਚ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਲਈ ਚੈਲਿੰਜ ਬਣਿਆ ਹੋਇਆ ਹੈ। ਉਸ ਨਾਲ ਝੂਠੇ ਕੇਸ ਦਰਜ ਕਰਨ ਤੋਂ ਬਾਅਦ ਜ਼ੇਲ ਵਿਚ ਹੋਈ ਸਰੀਰਕ ਉਤਪੀੜਣ ਦੀ ਦੁਰਘਟਨਾ ਅਤੇ ਜ਼ਿੱਲਤ ਭਰੇ ਵਿਵਹਾਰ ਦੀ ਨਿਖੇਧੀ ਕਰਦਿਆਂ ਇੰਡੀਅਨ ਫਾਰਮਰਜ਼ ਸਪੋਰਟ ਕਮੇਟੀ ਆਫ਼ ਆਸਟਰੇਲੀਆ ਨੇ ਜ਼ੋਰਦਾਰ ਰੂਪ ਉਸਦੀ ਰਿਹਾਈ ਲਈ ਆਵਾਜ਼ ਉਠਾਈ ਹੈ। ਆਸਟਰੇਲੀਆ ਤੋਂ ਕਮੇਟੀ ਦੇ ਸਰਪ੍ਰਸਤ ਅਤੇ ਸਮਾਜ ਸੇਵੀ ਡਾ. ਬਰਨਾਰਡ ਮਲਿਕ ਨੇ ਇਸ ਮਾਮਲੇ ਤੇ ਪੀੜਤ ਪਰਿਵਾਰ ਨਾਲ ਖੜਦਿਆਂ ਕਮੇਟੀ ਮੈਂਬਰਾਂ ਨਾਲ ਇਕ ਟੈਲੀ ਮੀਟਿੰਗ ਆਯੋਜਿਤ ਕੀਤੀ। ਜਿਸ ਵਿੱਚ ਆਸਟਰੇਲੀਆ ਤੋਂ ਕਮੇਟੀ ਦੇ ਸੂਬਾਈ ਮੈਂਬਰ ਸਰਬਜੀਤ ਸੋਹੀ ਕਵੀਨਜਲੈਂਡ, ਬਲਰਾਜ ਸੰਘਾ ਨਿਊ ਸਾਊਥ ਵੇਲਜ ਗ੍ਰੇਟਰ ਸਿਡਨੀ, ਬਲਵੰਤ ਸਾਨੀਪੁਰ ਨਿਊ ਸਾਊਥ ਵੇਲਜ ਕੰਟਰੀ-ਸਾਈਡ, ਸਾਥੀ ਬਲਿਹਾਰ ਸੰਧੂ ਵਿਕਟੋਰੀਆ, ਹਰਪਾਲ ਸਿੰਘ ਬਠਿੰਡਾ ਦੱਖਣੀ ਆਸਟਰੇਲੀਆ, ਚੰਦਨਦੀਪ ਸਿੰਘ ਰੰਧਾਵਾ ਪੱਛਮੀ ਆਸਟਰੇਲੀਆ ਅਤੇ ਦਿਲਬਾਗ ਸਿੰਘ ਨਾਰਦਰਨ ਟੈਰੇਟਰੀ ਨੇ ਸ਼ਮੂਲੀਅਤ ਕੀਤੀ। ਸਮੂਹ ਮੈਂਬਰਾਂ ਨੇ ਭਾਰਤੀ ਪੁਲਸ ਅਤੇ ਪ੍ਰ਼ਸ਼ਾਸਨ ਦੇ ਅਮਾਨਵੀ ਵਤੀਰੇ ਦੀ ਨਿੰਦਿਆ ਕਰਦਿਆਂ ਜਲਦੀ ਤੋਂ ਜਲਦੀ ਨੌਦੀਪ ਕੌਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਡਾ ਬਰਨਾਨਡ ਮਲਿਕ ਨੇ ਕਿਹਾ ਕਿ ਨੌਦੀਪ ਕੌਰ ਤੇ ਅਤਿਆਚਾਰ ਕਰਨ ਵਾਲੇ ਪੁਲਸ ਕਰਮਚਾਰੀਆਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਨੌਕਰੀ ਤੋਂ ਬਰਖ਼ਾਸਤ ਕਰਨਾ ਚਾਹੀਦਾ ਹੈ। ਇਹ ਕੇਸ ਭਾਰਤੀ ਲੋਕ-ਤੰਤਰ ਦੇ ਨਾਮ ਤੇ ਇਕ ਕਾਲਾ ਧੱਬਾ ਹੈ। ਨੌਦੀਪ ਕੌਰ ਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਸਮੂਹ ਮੈਂਬਰਾਂ ਵੱਲੋਂ ਪਰਿਵਾਰ ਦੀ ਹਰ ਸੰਭਵ ਰੂਪ ਵਿੱਚ ਮਦਦ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ ਅਤੇ ਕਿਹਾ ਕਿ ਜਲਦ ਹੀ ਉਹ ਇਸ ਕੇਸ ਨੂੰ ਅੰਤਰ ਰਾਸ਼ਟਰੀ ਮਾਨਵੀ ਅਧਿਕਾਰਾਂ ਦੇ ਸੰਗਠਨ ਦੇ ਨੋਟਿਸ ਵਿਚ ਲਿਆਉਣਗੇ। ਅੰਤ ਵਿਚ ਕਮੇਟੀ ਨੇ ਸਪੱਸ਼ਟ ਕੀਤਾ ਕਿ ਹਰ ਪ੍ਰਮੁੱਖ ਸ਼ਹਿਰ ਵਿਚ ਐਕਸ਼ਨ ਪਹਿਲਾਂ ਤੋਂ ਗਠਿਤ ਸਾਂਝੀਆਂ ਕਮੇਟੀਆਂ ਹੀ ਕਰਨਗੀਆਂ, ਇਹ ਕਮੇਟੀ ਸਿਰਫ਼ ਕਿਸਾਨ ਅੰਦੋਲਨ ਲਈ ਮਾਲੀ/ਮਾਇਕ ਸਹਾਇਤਾ ਭੇਜਣ ਲਈ ਅਤੇ ਮੀਡੀਆ ਰਿਲੀਜ਼ ਲਈ ਬਣਾਈ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!