
ਸਕੂਲ ਮੁੱਖੀ ਅਤੇ ਸਮੂਹ ਸਟਾਫ ਦੀ ਵਧੀਆ ਕਾਰਗੁਜ਼ਾਰੀ ਲਈ ਕੀਤੀ ਸਰਾਹਨਾ
ਮਾਲੇਰਕਟੋਲਾ, 11 ਫਰਵਰੀ (ਜਮੀਲ ਜੌੜਾ): ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਅਤੇ ਮਿਡਲ ਸਕੂਲ ਰਟੋਲਾਂ ਦੀ ਅਚਨਚੇਤ ਵਿਜ਼ਿਟ ਕੀਤੀ ਗਈ । ਵਿਜ਼ਿਟ ਦੌਰਾਨ ਸਾਰੇ ਅਧਿਆਪਕ ਸਕੂਲ ਵਿੱਚ ਹਾਜ਼ਰ ਸਨ ਅਤੇ ਆਪਣੀਆਂ ਕਲਾਸਾਂ ਵਿੱਚ ਬੱਚਿਆਂ ਨੰ ਕੰਮ ਕਰਵਾ ਰਹੇ ਸਨ । ਸਕੱਤਰ ਸਾਹਿਬ ਨੇ ਸਕੂਲ ਮੁੱਖੀ ਰਵਿੰਦਰ ਸਿੰਘ ਨਾਲ ਸਕੂਲ ‘ਚ ਚੱਲ ਰਹੀਆਂ ਗਤੀਵਿਧੀਆਂ ਸਬੰਧੀ ਚਰਚਾ ਕੀਤੀ ਅਤੇ ਪ੍ਰੀ-ਪ੍ਰਾਇਮਰੀ ਕਲਾਸ ਰੂਮਜ਼ ਦੀ ਵਿਜ਼ਿਟ ਕੀਤੀ । ਮੈਡਮ ਨਿਰਮਲਜੋਤ ਕੌਰ ਨੇ ਬੱਚਿਆਂ ਦੁਆਰਾ ਤਿਆਰ ਕੀਤੇ ਬਾਲ ਮੈਗਜ਼ੀਨ ਪਹਿਲੀ ਉਡਾਣ ਬਾਰੇ ਦੱਸਦਿਆਂ ਕਿਹਾ ਕਿ ਸਟਾਫ ਅਤੇ ਬੱਚਿਆਂ ਦੁਆਰਾ ਲਾਕਡਾਊਨ ਦੌਰਾਨ ਕਰਵਾਈਆਂ ਗਤੀਵਿਧੀਆਂ ਨੂੰ ਇਸ ਮੈਗਜ਼ੀਨ ਵਿੱਚ ਸ਼ਾਮਲ ਕੀਤਾ ਗਿਆ ਹੈ । ਬੱਚਿਆਂ ਦੁਆਰਾ ਇੰਗਲਿਸ਼ ਬੂਸਟਰ ਕਲੱਬ ਤਹਿਤ ਰਚਨਾਵਾਂ ਵੀ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਸੁਣਾਈਆਂ ਗਈਆਂ । ਮੈਡਮ ਜਸਪ੍ਰੀਤ ਕੌਰ ਵੱਲੋਂ ਪ੍ਰੋਜੈਕਟਰ ਦੀ ਵਰਤੋਂ ਸਬੰਧੀ ਦੱਸਿਆ ਗਿਆ । ਸਿੱਖਿਆ ਸਕੱਤਰ ਵੱਲੋਂ ਸਕੂਲ ਮੁੱਖੀ ਰਵਿੰਦਰ ਸਿੰਘ ਅਤੇ ਸਮੂਹ ਸਟਾਫ ਦੀ ਵਧੀਆ ਕਾਰਗੁਜ਼ਾਰੀ ਲਈ ਸਰਾਹਨਾ ਕਰਦਿਆਂ ਸਕੂਲ ‘ਚ ਚੱਲ ਰਹੇ ਸਿੱਖਿਆ ਪ੍ਰੋਗਰਾਮਾਂ ਤੇ ਤਸੱਲੀ ਪ੍ਰਗਟ ਕੀਤੀ ਗਈ । ਇਸ ਮੌਕੇ ਅਧਿਆਪਕ ਕੁਲਵੀਰ ਸਿੰਘ, ਮਿਡਲ ਸਕੂਲ ਮੁਖੀ ਗੋਪਾਲ ਸਿੰਘ ਵੀ ਹਾਜ਼ਰ ਸਨ ।