
ਦੁੱਖਭੰਜਨ
0351920036369
ਤੂੰ ਵੀ ਨਈਂ ਬੋਲੀ,
ਤੇ ਮੈਂ ਵੀ ਨਈਂ ਬੋਲਿਆ |
ਭੇਦ ਤੂੰ ਵੀ ਦਿਲ ਚ ਰੱਖ ਗਈ,
ਤੇ ਮੈਂ ਵੀ ਨਾ ਖੋਲਿਆ |
ਨੀ ਦੇਖੀਂ ਕਿਤੇ ਸਾਨੂੰ,
ਚੁੱਪ ਕੀਤਿਆਂ ਨੂੰ,
ਕਿਸਮਤ ਨਾ ਦੇ ਜਾਏ ਹਾਰ |
ਤੂੰ ਮੇਰੀ ਮੈਂ ਤੇਰਾ ਜਿੰਦੇ,
ਅਸਾਂ ਅਜੇ ਇੱਕ-ਦੂਜੇ ਦੇ,
ਕੀਤੇ ਨਹੀਂ ਦੀਦਾਰ |
ਤੂੰ ਵੀ ਜਾਣੇਂ ਤੇਰੇ ਅੰਦਰ,
ਸਾਹ ਖਪੇ ਪਏ ਨੇਂ ਮੇਰੇ |
ਮੈਂ ਅੱਗ ਪੀ-ਪੀ ਕਰਾਂ ਗੁਜਾਰੇ,
ਨੀ ਵੇਖ ਸਾਡੜੇ ਜੇਰੇ |
ਮੈਂ ਕਬਰਾਂ ਦਾ ਕੀੜਾ ਜਿੰਦੇ,
ਨਾ ਜਿਉਂਦਾ ਨਾ ਮੋਇਆ |
ਤੂੰ ਜਾਣੇਂ ਤੇਰਾ ਰੱਬ ਵੀ ਜਾਣੇਂ,
ਹੈ ਨਾਲ ਮੇਰੇ ਕੀ ਹੋਇਆ |
ਹੁਣ ਜੋ ਹੋਇਐ ਜਰਨਾ ਪੈਣੈਂ,
ਬਸ ਸਾਥ ਦੇਵੀਂ ਹੁਣ ਮੇਰਾ,
ਤੂੰ ਮੇਰੀ ਏਂ ਬਣਕੇ ਆਈ,
ਤੇ ਦੁੱਖਭੰਜਨ ਬਣਕੇ ਆਇਆਂ ਤੇਰਾ |