
ਮਾਲੇਰਕੋਟਲਾ, 12 ਫਰਵਰੀ (ਪੰਜ ਦਰਿਆ ਬਿਊਰੋ)-
ਪੰਜਾਬ ਦੀ ਜਨਤਾ ਨੂੰ ਨਗਰ ਕੌਂਸਲ ਚੋਣਾਂ ਵਿੱਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਚੰਗੇ ਕਿਰਦਾਰ ਵਾਲੇ ਪੜ੍ਹੇ ਲਿਖੇ ਸਮਾਜ ਸੇਵਕ ਸਮਝਦਾਰ ਉਮੀਦਵਾਰ ਚੁਨਣੇ ਚਾਹੀਦੇ ਹਨ ਚਾਹੇ ਉਹ ਆਜ਼ਾਦ ਹੀ ਕਿਉਂ ਨਾ ਹੋਣ ਉਹਨਾਂ ਅੱਗੇ ਮਾਲੇਰਕੋਟਲਾ ਦੀ ਸੂਝਵਾਨ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀ ਸਿਆਣਪ ਤੋਂ ਕੰਮ ਲੈਂਦਿਆਂ ਉਮੀਦਵਾਰ ਚੁਨਣ ਵੇਲੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਤੁਹਾਡਾ ਚੁਣਿਆ ਉਮੀਦਵਾਰ ਵਿਕਣ ਵਾਲਾ ਕਮਿਸ਼ਨ ਖਾਣ ਵਾਲਾ ਨਾ ਹੋਵੇ ਇਹ ਵਿਚਾਰ ਇੱਕ ਵਿਸ਼ੇਸ਼ ਮਿਲਣੀ ਦੌਰਾਨ ਉੱਘੇ ਸਮਾਜ ਸੇਵਕ ਅਤੇ ਐਡਵੋਕੇਟ ਮੁਹੰਮਦ ਮਾਰੂਫ਼ ਥਿੰਦ ਨੇ ਕਹੇ ਉਹਨਾਂ ਅੱਗੇ ਪੰਜਾਬ ਦੀ ਜਨਤਾ ਨੂੰ ਤੇ ਖਾਸ ਤੌਰ ਤੇ ਮਾਲੇਰਕੋਟਲਾ ਦੀ ਜਨਤਾ ਨੂੰ ਅਪੀਲ ਕੀਤੀ ਕਿ ਆਉਣ ਵਾਲੀ 14 ਫਰਵਰੀ ਨੂੰ ਜੋ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਸ ਵਿੱਚ ਵੋਟ ਪਾਉਣ ਵੇਲੇ ਦੇਖ ਲੈਣਾ ਕਿ ਤੁਹਾਡਾ ਉਮੀਦਵਾਰ ਪੜ੍ਹਿਆ ਲਿਖਿਆ ਹੈ ਵਿਕਣ ਵਾਲਾ ਤਾਂ ਨਹੀਂ ਕਮਿਸ਼ਨ ਖਾਣ ਵਾਲਾ ਤਾਂ ਨਹੀਂ ਹਸਤਾਖਰ ਕਰਾਉਣ ਬਦਲੇ ਪੈਸੇ ਲੈਣ ਵਾਲਾ ਤਾਂ ਨਹੀਂ ਇਨਸਾਨੀਅਤ ਰੱਖਣ ਵਾਲਾ ਦਰਦ ਨੂੰ ਸਮਝਣ ਵਾਲਾ ਇਨਸਾਫ਼ ਕਰਨ ਵਾਲਾ ਤੁਹਾਡੇ ਇਲਾਕੇ ਦੀ ਬੇਹਤਰ ਡਿਵੈਲਪਮੈਂਟ ਕਰਨ ਵਾਲਾ ਹੈ ਆਦਿ ਖ਼ੂਬੀਆਂ ਦੇਖ ਕੇ ਹੀ ਵੋਟ ਦਾ ਇਸਤੇਮਾਲ ਕਰਨਾ ਤਾਂ ਕਿ ਉਮੀਦਵਾਰ ਦੇ ਚੁਣੇ ਜਾਣ ਤੋਂ ਬਾਅਦ ਸਾਨੂੰ ਅਫ਼ਸੋਸ ਤੇ ਪਛਤਾਵਾ ਨਾ ਕਰਨਾ ਪਵੇ ਐਡਵੋਕੇਟ ਮੁਹੰਮਦ ਮਾਰੂਫ਼ ਥਿੰਦ ਨੇ ਅੱਗੇ ਕਿਹਾ ਕਿ ਰਿਵਾਇਤੀ ਜ਼ਾਲਿਮ ਤੇ ਭ੍ਰਿਸ਼ਟਾਚਾਰੀ ਪਾਰਟੀਆਂ ਦੇ ਜ਼ਾਲਿਮ ਉਮੀਦਵਾਰਾਂ ਦੇ ਉੱਚੇ-ਉੱਚੇ ਵੱਜ ਰਹੇ ਡੀਜਿਆਂ ਦੇ ਜੋਸ਼ ਵਿੱਚ ਆਕੇ ਗ਼ਲਤ ਉਮੀਦਵਾਰ ਨਾ ਚੁਣ ਲੈਣਾ ਬਲਕਿ ਸਿਆਣਪ ਤੋਂ ਕੰਮ ਲੈਂਦਿਆਂ ਚੰਗੇ ਕਿਰਦਾਰ ਵਾਲੇ ਸੁਲਝੇ ਹੋਏ ਉਮੀਦਵਾਰਾਂ ਨੂੰ ਹੀ ਚੁਨਣਾ ।