ਮਾਲੇਰਕੋਟਲਾ, 8 ਫਰਵਰੀ (ਪੀ.ਥਿੰਦ)-14 ਫਰਵਰੀ ਨੂੰ ਨਗਰ ਕੌੌਂਸਲ ਮਾਲੇਰਕੋਟਲਾ ਦੇ 33 ਵਾਰਡਾਂ ਲਈ ਪੈਣ ਵਾਲੀਆਂ ਵੋਟਾਂ ਦੇ ਸਬੰਧ ਵਿਚ ਆਮ ਲੋੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨੂੰ ਮੁੱਖ ਰੱਖਦੇ ਹੋੋਏ ਸਰਕਾਰੀ ਕਾਲਜ ਮਾਲੇਰਕੋਟਲਾ ਵਿਚ ਅੱਜ ਇਕ ਨੁੱਕੜ ਨਾਟਕ ਖੇਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਕੁਲਵੀਰ ਸਿੰਘ, ਸਵੀਪ ਨੋਡਲ ਅਫਸਰ 105 ਮਾਲੇਰਕੋਟਲਾ— ਕਮ— ਖੇਤੀਬਾੜੀ ਵਿਕਾਸ ਅਫਸਰ ਅਹਿਮਦਗੜ੍ਹ ਨੇ ਦੱਸਿਆ ਕਿ ਸ੍ਰੀ ਟੀ. ਬੈਨਿਥ ਰਿਟਰਨਿੰਗ ਅਫਸਰ ਨਗਰ ਕੌੌਂਸਲ ਚੋਣਾਂ 2021 ਕਮ—ਉਪ ਮੰਡਲ ਮੈਜਿਸਟਰੇਟ, ਮਾਲੇਰਕੋਟਲਾ ਦੇ ਆਦੇਸ਼ਾਂ ਅਨੁਸਾਰ ਅੱਜ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਨੁੱਕੜ ਨਾਟਕ ਦਾ ਮੰਚਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਨੁੱਕੜ ਨਾਟਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਅਧਿਆਪਕ ਸ੍ਰੀ ਮੁਹੰਮਦ ਅਰਸ਼ਦ ਅਤੇ ਮੈਡਮ ਸੋਨੀਆ ਦੀਵਾਨ ਅਤੇ ਅਨੁਰਾਧਾ ਦੀਵਾਨ ਵੱਲੋੋਂ ਪ੍ਰਿੰਸੀਪਲ ਮੈਡਮ ਆਰਤੀ ਮੋਦੀ ਦੀ ਅਗਵਾਈ ਹੇਠ ਵੋਟ ਦੇ ਮਹੱਤਵ ਸਬੰਧੀ ਇਕ ਨੁੱਕੜ ਨਾਟਕ ਤਿਆਰ ਕੀਤਾ ਗਿਆ ਸੀ।ਇਸ ਨਾਟਕ ਦਾ ਮੰਚਨ ਅੱਜ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕੀਤਾ ਗਿਆ।ਇਸ ਨਾਟਕ ਵਿਚ ਵੱਖ—ਵੱਖ ਸੰਦਰਭਾਂ ਤੋੋਂ ਵੋਟ ਦੀ ਮਹੱਤਤਾ ਬਾਰੇ ਬੜੇ ਵਿਸਥਾਰ ਨਾਲ ਸਮਝਾਇਆ ਗਿਆ ਤਾਂ ਜੋ ਨੌੌਜਵਾਨ 14 ਫਰਵਰੀ ਨੂੰ ਵੱਧ ਤੋੋਂ ਵੱਧ ਆਪਣੇ ਵੋਟ ਦੇ ਅਧਿਕਾਰ ਦੀ ਵਰਤੋੋਂ ਕਰ ਸਕਣ।ਇਸ ਮੌੌਕੇ ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਵਾਇਸ ਪ੍ਰਿੰਸੀਪਲ ਪ੍ਰੋੋ: ਡਾ: ਮੁਹੰਮਦ ਇਰਫਾਨ ਫਾਰੂਕੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਲੋਕਤੰਤਰੀ ਪ੍ਰਣਾਲੀ ਦੀ ਰੂਹ ਅਤੇ ਜਾਨ ਹੈ। ਇਸ ਲਈ ਸਾਨੂੰ ਬਿਨਾਂ ਕਿਸੇ ਡਰ ਅਤੇ ਲਾਲਚ ਤੋੋਂ ਆਪਣੇ ਵੋੋਟ ਦੇ ਅਧਿਕਾਰ ਦੀ ਵਰਤੋੋਂ ਕਰਨੀ ਚਾਹੀਦੀ ਹੈ।ਇਸ ਮੌਕੇ ਸਰਕਾਰੀ ਕਾਲਜ ਦੇ ਸਵੀਪ ਨੋੋਡਲ ਅਫਸਰ ਪ੍ਰੋੋ: ਅਰਵਿੰਦ ਕੌੌਰ ਨੇ ਕਿਹਾ ਕਿ ਸਾਨੂੰ ਆਪਣੇ ਸੰਵਿਧਾਨਕ ਹੱਕ ਦੀ ਸੁਚੱਜੇ ਢੰਗ ਨਾਲ ਵਰਤੋੋਂ ਕਰਦੇ ਹੋੋਏ ਸਹੀ ਉਮੀਦਵਾਰਾਂ ਦੀ ਚੋੋਣ ਕਰਕੇ ਬਿਨਾਂ ਕਿਸੇ ਲਾਲਚ ਦੇ ਸਹੀ ਉਮੀਦਵਾਰ ਨੂੰ ਵੋਟ ਪਾ ਕੇ ਇਕ ਉਸਾਰੂ ਸਮਾਜ ਦੀ ਸਿਰਜਣਾ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌੌਕੇ ਹੋੋਰਨਾਂ ਤੋਂ ਇਲਾਵਾ ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਵਾਇਸ ਪ੍ਰਿੰਸੀਪਲ ਡਾ: ਮੁਹੰਮਦ ਇਰਫਾਨ ਫਾਰੂਕੀ, ਪ੍ਰਿੰਸੀਪਲ ਮੈਡਮ ਆਰਤੀ ਮੋੋਦੀ, ਪ੍ਰੋੋ: ਅਰਵਿੰਦ ਸੋੋਹੀ, ਸ੍ਰੀ ਮੁਹੰਮਦ ਅਰਸ਼ਦ, ਮੈਡਮ ਸੋੋਨੀਆ ਦੀਵਾਨ ਤੋੋਂ ਇਲਾਵਾ ਵੱਡੀ ਗਿਣਤੀ ਵਿਚ ਕਾਲਜ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਵੋਟ ਦੀ ਮਹੱਤਤਾ ਬਾਰੇ ਨੁੱਕੜ ਨਾਟਕ ਖੇਡਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ।