ਟੈਲੀਫੋਨ ਨੰਬਰ 01675—253025 ਤੇ ਕੋਈ ਵੀ ਵਿਅਕਤੀ ਦਰਜ ਕਰਵਾ ਸਕਦਾ ਹੈ ਸ਼ਿਕਾਇਤ : ਰਿਟਰਨਿੰਗ ਅਫਸਰ

ਮਾਲੇਰਕੋਟਲਾ, 8 ਫਰਵਰੀ (ਪੀ.ਥਿੰਦ)- ਨਗਰ ਕੌੌਂਸਲ ਚੋੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋੋਏ ਐਸ.ਡੀ.ਐਮ. ਦਫਤਰ, ਮਾਲੇਰਕੋਟਲਾ ਵਿਖੇ 24 ਘੰਟੇ ਲਈ ਕੰਟਰੋੋਲ ਰੂਮ ਸਥਾਪਿਤ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਟੀ. ਬੈਨਿਥ, ਆਈ. ਏ. ਐਸ., ਰਿਟਰਨਿੰਗ ਅਫਸਰ—ਕਮ—ਐਸ.ਡੀ.ਐਮ. ਮਾਲੇਰਕੋਟਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਾਸੀ ਕਿਸੇ ਵੀ ਤਰ੍ਹਾਂ ਦੀ ਸਿ਼ਕਾਇਤ ਫੋੋਨ ਨੰਬਰ 01675—253025 ਉਪਰ ਦਰਜ ਕਰਵਾ ਸਕਦੇ ਹਨ।ਸ੍ਰੀ ਬੈਨਿਥ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਹਰ ਵੋੋਟਰ ਮਿਤੀ 14.02.2021 ਨੂੰ ਆਪਣੇ ਵੋੋਟ ਦੇ ਅਧਿਕਾਰ ਦੀ, ਬਿਨਾਂ ਕਿਸੇ ਡਰ ਅਤੇ ਲਾਲਚ ਤੋੋਂ ਵਰਤੋੋਂ ਜ਼ਰੂਰ ਕਰੇ।
ਇਸ ਸਮੇਂ ਸ੍ਰੀ ਬੈਨਿਥ ਨੇ ਦੱਸਿਆ ਕਿ ਨਗਰ ਕੌੌਂਸਲ ਮਾਲੇਰਕੋਟਲਾ ਦੀ ਚੋੋਣ ਲੜ ਰਹੇ ਸਾਰੇ ਉਮੀਦਵਾਰਾਂ ਨੂੰ ਮਾਡਲ ਕੋੋਡ ਆਫ ਕੰਡਕਟ ਅਤੇ ਕੋਵਿਡ 19 ਦੀ ਸਖਤੀ ਨਾਲ ਪਾਲਣਾ ਕਰਨ ਸਬੰਧੀ ਲਿਖਤੀ ਅਤੇ ਜ਼ਬਾਨੀ ਤੌੌਰ ਤੇ ਜਾਣੂ ਕਰਵਾ ਦਿੱਤਾ ਗਿਆ ਹੈ।ਫਿਰ ਵੀ ਜੇਕਰ ਕੋੋਈ ਉਮੀਦਵਾਰ ਚੋੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਚੋੋਣ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਕੋਈ ਵੀ ਉਮੀਦਵਾਰ ਬਿਨਾਂ ਪਰਮਿਸ਼ਨ ਤੋੋਂ ਲਾਊਡ ਸਪੀਕਰ ਦੀ ਵਰਤੋੋਂ ਨਹੀਂ ਕਰ ਸਕਦਾ ਅਤੇ ਰਾਤ 10 ਵਜੇ ਤੋੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਹੈ।ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਨ੍ਹਾਂ ਵੱਲੋੋਂ ਪ੍ਰਿੰਟ ਕਰਵਾਈ ਜਾਣ ਵਾਲੀ ਹਰ ਚੋੋਣ ਸਮੱਗਰੀ ਉਪਰ ਪ੍ਰਿੰਟਰ/ਪਬਲਿਸ਼ਰ ਦਾ ਨਾਮ ਅਤੇ ਮੋਬਾਇਲ ਨੰਬਰ ਜ਼ਰੂਰ ਹੋੋਣਾ ਚਾਹੀਦਾ ਹੈ।ਜੇਕਰ ਕਿਸੇ ਉਮੀਦਵਾਰ ਦੇ ਨਾਮ ਵਾਲੇ ਪੋੋਸਟਰ/ਬੈਨਰ ਆਦਿ ਬਿਨਾਂ ਪ੍ਰਿੰਟਰ/ਪਬਲਿਸ਼ਰ ਦੇ ਨਾਮ ਤੋੋਂ ਕਿਸੇ ਜਗ੍ਹਾ ਲੱਗੇ ਹੋਏ ਪਾਏ ਜਾਂਦੇ ਹਨ ਤਾਂ ਉਸ ਉਮੀਦਵਾਰ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।ਸ੍ਰੀ ਬੈਨਿਥ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿ਼ਕਾਇਤ ਟੈਲੀਫੋਨ ਨੰਬਰ 01675—253025 ਉਪਰ ਕਿਸੇ ਵੀ ਸਮੇਂ ਦਰਜ ਕਰਵਾ ਸਕਦੇ ਹਨ।