
ਦੁੱਖਭੰਜਨ
0351920036369
ਜਿੰਦੇ ਮੇਰੇ ਹੋਏ ਜ਼ਖਮ ਹਰੇ ਜਦ,
ਪੀੜਾਂ ਛਹਿਬਰ ਲਾਈ |
ਮੇਰੇ ਸਾਹਾਂ ਆਉਣਾ ਛੱਡਿਆ,
ਪਰ ਮੌਤ ਮੈਨੂੰ ਨਾ ਆਈ |
ਮੈਂ ਖਾਵਾਂ ਨਾਂ ਪੀਵਾਂ ਚਾਹੇ,
ਪਰ ਮੈਨੂੰ ਖਾਵੇ ਤਨਹਾਈ |
ਦੁੱਖਭੰਜਨ ਹੁਣ ਬਾਗੀ ਹੋ ਗਿਆ,
ਕਰਲੈ ਤੂੰ ਸੁਣਵਾਈ |
ਦੋਹੜਾ
ਅੱਜ ਮਾਰ ਦੁਹੱਥੜਾਂ ਰੋਈ ਨੀ ਜਿੰਦੇ,
ਨੀਂ ਤੂੰ ਹਰ ਵਾਰ ਗਈ ਅਜ਼ਮਾਈ |
ਏਈਓ ਹੇਰਵਾ ਰਹਿਣਾ ਉਮਰ ਭਰ,
ਨੀ ਤੇਰੀ ਸਮਝ ਕਿਸੇ ਨੂੰ ਨਾ ਆਈ |
ਅਗਵਾਹੀਆਂ ਕਰਨ ਵਾਲੇ ਵੀ ਟੁਰ ਗਏ,
ਤੂੰ ਸਦਾ ਰਹੀਓਂ ਬੇਅਗਵਾਹੀ |
ਨੀ ਤੇਰੀ ਭਰ-ਭਰ ਝੋਲੀ ਖਾਲੀ ਹੋ ਜਾਵੇ,
ਤੇਰੀ ਕਿਉਂ ਨਹੀਂ ਕਿਤੇ ਸੁਣਵਾਈ |