
ਹਰਪ੍ਰੀਤ ਪੱਤੋ
ਮੈ ਪੰਛੀ ਹੁੰਦਾ ਮਾਰ ਉਡਾਰੀ ਬੱਦਲਾਂ ਵਿੱਚ ਚ੍ਹੜ ਜਾਦਾਂ,
ਮੈਨੂੰ ਸੋਹਣਾ ਜੀਵਨ ਮਿਲਦਾ,
ਫਲ ਮਰਜੀ ਦੇ ਖਾਦਾ।
ਜਾ ਮੈ ਵਗਦਾ ਪਾਣੀ ਹੁੰਦਾ,
ਵਿੱਚ ਦਰਿਆਵਾਂ ਰਹਿੰਦਾ,
ਕਲ ਕਲ ਕਰਕੇ ਗੀਤ ਮੈ ਗਾਉਦਾ ਲਹਿਰਾਂ ਸੰਗ ਮੈ ਬਹਿੰਦਾ।
ਜਾ ਮੈ ਹੁੰਦਾ ਅੰਬਰ ਤਾਰਾ ਬੱਦਲਾ ਵਿੱਚ ਰੋਸ਼ਨਾਉਦਾ,
ਕਾਲੀ ਰਾਤ ਵੀ ਸੋਹਣੀ ਲੱਗਦੀ ਜਦੋ ਵੀ ਝਾਤੀ ਪਾਉਦਾ।
ਜਾ ਮੈ ਫੁੱਲ ਗੁਲਾਬ ਦਾ ਬਣ ਕਿ ਲੈਦਾ ਖੂਬ ਨਜਾਰੇ,
ਨਾਲ ਪਿਆਰ ਦੇ ਤੱਕਦੇ ਮੈਨੂੰ ਹੁਸਨਾ ਦੇ ਵਣਜਾਰੇ।
ਜਾ ਫਿਰ ਹਵਾ ਦਾ ਬੁੱਲਾ ਬਣ ਕਿ ਗਲੀ ਯਾਰ ਦੀ ਜਾਦਾ,
ਘੋਲ ਸੁੰਗਧੀ ਕਈ ਤਰਾਂ ਦੀ,
ਸੱਜਣਾ ਤੱਕ ਪਹੁੰਚਦਾ।
ਨਾ ਬਣਿਆ ਮੈ ਦਾਤ ਕੁਦਰਤ ਦੀ ਨਾ ਕੰਮ ਕੀਤਾ ਚੰਗਾ,
ਸਭ ਕੁਝ ਮੈ ਦੂਸਤ ਕਰਤਾ ਐਸਾ ਹਾ ਮੈ ਬੰਦਾ।
ਆਪਣੇ ਬਣੇ ਜਾਲ ਚ ਫਸਿਆ ਮੈਨੂੰ ਕੋਣ ਛੜਾਵੇ,
ਹਰਪ੍ਰੀਤ ਪੱਤੋ ਵੇਖ ਕੁਦਰਤ ਨੂੰ ਬੈਠਾ ਹੁਣ ਪਛਤਾਵੇ।
ਹਰਪ੍ਰੀਤ ਪੱਤੋ, ਪਿੰਡ ਪੱਤੋ ਹੀਰਾ ਸਿੰਘ (ਮੋਗਾ)
94658 21417