ਕੁਲਵੀਰ ਧੂੜਕੋਟ (ਕੈਨੇਡਾ)

ਗੱਲਾਂ ਵਿੱਚ ਨਾ ਕਿਸੇ ਦੇ ਜਾਇਓ ਆ ਵੀਰੇ ਜ਼ਰਾ ਸੰਭਲ਼ ਕੇ।
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਹਰ ਹੱਥ ਕੰਡਾ ਉਨ੍ਹਾਂ ਅਪਨਾਉਣਾ ਏ,
ਲੱਗਦਾ ਏ ਜ਼ੋਰ ਜਿਨਾਂ ਉਨ੍ਹਾਂ ਪੂਰਾ ਲਾਉਣਾ ਏ ,
ਮਾਰ ਜਾਣ ਨਾ ਕਸੂਤਾ ਕੋਈ ਦਾਅ ਵੀਰੇ ਜ਼ਰਾ ਸੰਭਲ਼ ਕੇ,
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਬੇਸ਼ੱਕ ਹੈ ਨਿਰਾਲੀ ਕੌਮ ਮੇਰੀ ਏਸ ਜੱਗ ਤੋਂ,
ਗੁਰੂ ਸਾਹਿਬ ਨੇ ਦਲੇਰੀ ਭਰੀ ਇਹਦੇ ‘ਚ ਅਲੱਗ ਤੋਂ ,
ਜੋਸ਼ ਵਿੱਚ ਆਕੇ ਹੋਸ਼ ਦਿਓ ਨਾ ਗਵਾ ਵੀਰੇ ਜ਼ਰਾ ਸੰਭਲ਼ ਕੇ,
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਸਰਕਾਰਾਂ ਨੂੰ ਤਾਂ ਬੱਸ ਏਸ ਗੱਲ ਦੀ ਫਿਕਰ ਐ,
ਦੁਨੀਆ ‘ਚ ਹਰ ਪਾਸੇ ਸਾਡਾ ਕਿਉ ਜ਼ਿਕਰ ਐ,
ਆਪਾ ਰੱਖਣਾ ਏ ਆਪਣਾ ਬਚਾ ਵੀਰੇ ਜ਼ਰਾ ਸੰਭਲ਼ ਕੇ,
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਹਰ ਕੋਈ ਆਪੋ ਆਪਣੀ ਥਾਂ ਉੱਤੇ ਠੀਕ ਐ,
ਮੰਜ਼ਲ ਹੁਣ ਸਾਡੀ ਬਿਲਕੁਲ ਨਜ਼ਦੀਕ ਐ,
ਦੇਖਿਓ ਟਾਈਮ ਕਿਤੇ ਦਿਉ ਨਾ ਖੁੰਝਾ ਵੀਰੇ ਜ਼ਰਾ ਸੰਭਲ਼ ਕੇ,
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਜੇ ਹੁਣ ਅਸੀਂ ਖੁੰਝਗੇ ਤਾਂ ਖੁੰਝੇ ਰਹਿ ਜਾਵਾਂਗੇ,
ਸੱਚੀ ਗੱਲ ਜਾਣਿਓ ਕੇ ਭੁੰਜੇ ਲਹਿ ਜਾਵਾਂਗੇ ,
ਭੁੰਜੇ ਜਾਇਓ ਨਾ ਕਿਸਾਨੀ ਤੁਸੀਂ ਲਾਹ ਵੀਰੇ ਜ਼ਰਾ ਸੰਭਲ਼ ਕੇ,
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਮੰਨਿਆ ਕੇ ਮਤ ਭੇਦ ਸਾਡੇ ਵਿੱਚ ਆਏ ਨੇ,
ਪਹਿਲਾਂ ਉਹ ਹੈ ਨਹੀਂ ਸੀ ਇਨ੍ਹਾਂ ਨੇ ਈ ਪਾਏ ਨੇ,
ਉਹ ਵੀ ਪਿੰਡ ਜਾਕੇ ਲਵਾਂਗੇ ਮਿਟਾ ਵੀਰੇ ਜ਼ਰਾ ਸੰਭਲ਼ ਕੇ,
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਆਖਦੇ ਨੇ ਸਾਰੇ ‘ਕੁਲਵੀਰ’ ਰੁੱਖਾ ਏ ਜ਼ੁਬਾਨ ਦਾ,
ਦਿਲ ਦਾ ਏ ਕਿੰਨਾ ਚੰਗਾ ਕੋਈ ਵੀ ਨਹੀਂ ਜਾਣਦਾ,
ਮੂੰਹ ਦੇ ਮਿੱਠਿਆਂ ਦਾ ਹੁੰਦਾ ਨਹੀਂ ਵਸਾਹ ਜ਼ਰਾ ਸੰਭਲ਼ ਕੇ,
ਉਹ ਲਾਉਣਾ ਚਾਹੁੰਦੇ ਨੇ ਅੰਦੋਲਨ ਨੂੰ ਢਾਹ ਵੀਰੇ ਜ਼ਰਾ ਸੰਭਲ਼ ਕੇ।
ਸਾਰੀ ਦੁਨੀਆ ਦੀ ਸਾਡੇ ‘ਤੇ ਨਿਗ੍ਹਾ ਵੀਰੇ ਜ਼ਰਾ ਸੰਭਲ਼ ਕੇ,
ਵੱਟੇ ਬੇੜੀਆਂ ਜਾਇਓ ਕਿਤੇ ਪਾ ਵੀਰੇ ਜ਼ਰਾ ਸੰਭਲ਼ ਕੇ ।