ਦੁੱਖਭੰਜਨ
0351920036369
ਹੁਣ ਤਾਂ ਸਾਹ ਵੀ ਮੈਨੂੰ ਫੋੜੇ ਲਗਦੇ,
ਨੀਂ ਰਾਹ ਵੀ ਮੈਨੂੰ ਰੋੜੇ ਲਗਦੇ,
ਹੁਣ ਤਾਂ ਸਾਹ ਵੀ ਮੈਨੂੰ ਫੋੜੇ ਲਗਦੇ।

ਮੈਂ ਤਾਂ ਤੈਨੂੰ ਚਾਹ-ਚਾਹ ਮਰ ਗਿਆ,
ਮੈਂ ਤਾਂ ਤੈਨੂੰ ਸਾਹ ਪੂੰਜੀ ਹਰ ਗਿਆ,
ਮਿਸ਼ਰਿਓਂ ਬੋਲ ਵੀ ਕੌੜੇ ਲਗਦੇ।
ਹੁਣ ਤਾਂ ਸਾਹ ਵੀ ਮੈਨੂੰ ਫੋੜੇ ਲਗਦੇ,
ਮੈਂ ਮਣ-ਮਣ ਦਾ ਗਮ ਸਹਾਰਾਂ,
ਤੇਰੇ ਤੋਂ ਕੀ-ਕੀ ਨਾ ਹਾਰਾਂ,
ਚਾਅ ਵਿਹੜਿਉਂ ਦੌੜੇ ਲਗਦੇ।
ਹੁਣ ਤਾਂ ਸਾਹ ਵੀ ਮੈਨੂੰ ਫੋੜੇ ਲਗਦੇ,
ਤੂੰ ਮੇਰੇ ਤੋਂ ਕਿਉਂ ਦੂਰ ਹੋ ਗਿਆ,
ਕਿਉਂ ਰੱਬ ਜਾਣੇਂ ਦਿਲ ਚੂਰ ਹੋ ਗਿਆ,
ਹੁਣ ਆ ਪਏ ਵਿਛੋੜੇ ਲਗਦੇ।
ਹੁਣ ਤਾਂ ਸਾਹ ਵੀ ਮੈਨੂੰ ਫੋੜੇ ਲਗਦੇ,
ਨੈਣਾਂ ਦੇ ਵਿੱਚ ਪੀੜ ਤਰੀ ਏ,
ਜਿੰਦ ਨੇਂ ਮਰ-ਮਰ ਮਸੀਂ ਜਰੀ ਏ,
ਆਏ ਬਿਨਾਂ ਲਗਾਮੋਂ ਘੋੜੇ ਲਗਦੇ।
ਹੁਣ ਤਾਂ ਸਾਹ ਵੀ ਮੈਨੂੰ ਫੋੜੇ ਲਗਦੇ,
ਚੁੱਪ ਨੇਂ ਸ਼ੋਰ ਮਚਾਇਆ ਆ ਕੇ,
ਖਤਮ ਕੀਤਾ ਮੈਨੂੰ ਕਿਸੇ ਮਿਟਾ ਕੇ,
ਦੁੱਖਭੰਜਨਾਂ ਹੋਏ ਹੁਣ ਤਾਂ ਲੋਹੜੇ ਲਗਦੇ।
ਹੁਣ ਤਾਂ ਸਾਹ ਵੀ ਮੈਨੂੰ ਫੋੜੇ ਲਗਦੇ,