
ਸਿੱਕੀ ਝੱਜੀ ਪਿੰਡ ਵਾਲਾ (ਇਟਲੀ ) ਪਿਛਲੇ ਕੁਝ ਮਹਿਨਿਆਂ ਤੋਂ ਦਿੱਲੀ ਵਿਖੇ ਸੜਕਾਂ ਤੇ ਬੈਠੇ ਕਿਸਾਨਾਂ ਲਈ ਹਾਂ ਦਾ ਨਾਹਰਾ ਮਾਰਦੇ ਗੀਤ ਜਿਹਨਾਂ ਨੇ ਨੌਜਵਾਨਾਂ ਚ ਜੋਸ਼ ਭਰਿਆ ਇਸ ਵਿੱਚ ਕਲਾਕਾਰ ਭਾਈਚਾਰਾ ਅਤੇ ਗੀਤਕਾਰਾਂ ਦਾ ਵੱਡਾ ਯੋਗਦਾਨ ਹੈ। ਕਾਲੇ ਕਨੂੰਨ ਰੱਦ ਕਰਾਉਣ ਲਈ ਸ਼ਾਂਤਮਈ ਚੱਲ ਰਹੇ ਅੰਦੋਲਨ ਲਈ ਹੁੰਗਾਰਾ ਭਰਦੇ ਅਨੇਕਾਂ ਗੀਤ ਸੁਨਣ ਨੂੰ ਮਿਲੇ। ਯੂਰਪ ਦੀ ਧਰਤੀ ਤੇ ਪਿਛਲੇ ਲੰਮੇ ਸਮੇਂ ਤੋਂ ਰਹਿ ਰਿਹੇ ਲੇਖਕ ਤੇ ਗੀਤਕਾਰ ਬਿੰਦਰ ਕੋਲੀਆਂ ਵਾਲ ਜੋ ਕਿ ਯੂਰਪ ਦੇ ਪਹਿਲੇ ਪੰਜਾਬੀ ਸਾਹਿਤਕਾਰ ਵਜੋਂ ਵੀ ਸਥਾਪਤ ਹੋਏ ਹਨ। ਬਿੰਦਰ ਕੋਲੀਆਂ ਵਾਲ ਦੀਆਂ ਲਿਖੀਆਂ ਕਿਤਾਬਾਂ ਲਾਲ ਪਾਣੀ ਛੱਪੜਾਂ ਦੇ, ਅਧੂਰਾ ਸਫਰ, “ਅਣਪਛਾਤੇ ਰਾਂਹਾ ਦੇ ਪਾਂਧੀ” ਕੁਝ ਦਿਨ ਪਹਿਲਾਂ “ਉਸ ਪਾਰ ਜਿੰਦਗੀ” ਜੋ ਕਿ ਏਜੰਟਾਂ ਰਾਂਹੀ ਜੰਗਲਾਂ ਦੇ ਰਸਤੇ ਪ੍ਰਦੇਸ ਨੂੰ ਜਾਣ ਵਾਲੇ ਨੌਜਵਾਨਾਂ ਦੀ ਦਾਸਤਾਨ ਬਿਆਨ ਕਰਦਾ ਹੈ ਰਿਲੀਜ਼ ਹੋਇਆ ਹੈ। ਜਿਸ ਨੂੰ ਵਿਸ਼ਵ ਭਰ ਦੀਆਂ ਸੰਸਥਾਵਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਬਿੰਦਰ ਦੇ ਲਿਖੇ ਗੀਤਾਂ ਦੀ ਗੱਲ ਕਰੀਏ ਤਾਂ ਸਾਫ ਸੁਥਰੇ ਵਾਤਾਵਰਣ ਅਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਗੀਤ ਰਿਕਾਰਡ ਹੋਏ ਜਿਹਨਾਂ ਗੀਤਾਂ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਹੋਣਾਂ ਦਾ ਵੀ ਹਾਂ ਪੱਖੀ ਹੁੰਗਾਰਾ ਤਾਂ ਮਿਲਿਆ । ਇਸ ਦੇ ਨਾਲ ਬਿੰਦਰ ਲਈ ਪਾਣੀ ਅਤੇ ਕੈਂਸਰ ਪੀੜਤਾਂ ਨੂੰ ਸਮਰਪਿਤ ਇਹਨਾਂ ਗੀਤਾਂ ਨੇ ਮੀਲ ਪੱਥਰ ਸਾਬਿਤ ਕੀਤਾ। ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦਾ ਗੀਤ “ਅੰਨਦਾਤਾ” ਜੋ ਕਿ ਕੁਝ ਦਿਨ ਪਹਿਲਾਂ ਹੀ ਪੰਜਾਬੀ ਲਵਰ ਮਿਊਜ਼ਿਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ ਜੋ ਕਿ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਾਇਕ ਆਰਡੀ (ਰਿਪੂ ਦਮਨ) ਦੀ ਅਵਾਜ ਚ ਰਿਕਾਰਡ ਹੋਏ ਗੀਤ “ਇਹ ਧਰਤੀ ਸਾਡੀ ਮਾਂ ਇਹਨੂੰ ਨਾ ਖੋ ਹਾਕਮਾਂ ਓਏ” ਗੱਡੀਆਂ ਟਰੈਕਟਰਾਂ ਤੇ ਦਿੱਲੀ ਦੇ ਰਾਹ ਨੂੰ ਜਾਂਦਿਆਂ ਇਹ ਗੀਤ ਅੱਜਕੱਲ੍ਹ ਸੁਣਿਆ ਜਾ ਰਿਹਾ। ਪੰਜਾਬ ਦੀ ਧਰਤੀ ਤੋਂ ਹਜਾਰਾਂ ਕਿਲੋਮੀਟਰ ਦੂਰ ਯੂਰਪੀ ਮੁਲਕ ਦੇ ਇਟਲੀ ਚ ਰਹਿੰਦੇ ਲੇਖਕ ਤੇ ਗੀਤਕਾਰ ਬਿੰਦਰ ਕੋਲੀਆਂ ਵਾਲ ਦੀ ਕਲਮ ਨੂੰ ਪ੍ਰਮਾਤਮਾ ਇਸੇ ਤਰਾਂ ਚੜ੍ਹਦੀ ਕਲਾ ਚ ਰੱਖੇ।