ਬਰਮਿੰਘਮ (ਪੰਜ ਦਰਿਆ ਬਿਊਰੋ

ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ ਯੂਕੇ ਦੀ ਪੰਜਾਬੀ ਲੇਖਕਾ ਤੇ ਪ੍ਰਸਿੱਧ ਟੀਵੀ ਪੇਸ਼ਕਾਰਾ ਰੂਪ ਦਵਿੰਦਰ ਨਾਹਲ ਆਪਣੇ ਗੀਤ “ਅਸੀਂ ਪੰਜਾਬੀ ਹੱਕਾਂ ਦੇ ਲਈ ਲੜਨਾ ਜਾਣਦੇ ਹਾਂ” ਨਾਲ ਕਿਸਾਨੀ ਸੰਘਰਸ਼ ‘ਚ ਨਿੱਤਰੀ ਹੈ ਐਨ. ਬੀ. ਸਾਬ੍ਹ ਮਿਊੁਜ਼ਿਕ ਦੀ ਪੇਸ਼ਕਸ਼ ਦਾ ਸੰਗੀਤ ਜੰਗਾ ਕੈਂਥ ਨੇ ਦਿੱਤਾ ਹੈ। ਜਦ ਕਿ ਇਸ ਗੀਤ ਨੂੰ ਲਿਖਿਆ ਤੇ ਗਾਇਅ ਖ਼ੁਦ ਰੂਪਦਵਿੰਦਰ ਨੇ ਹੈ। ਉੱਘੇ ਸੰਗੀਤਕਾਰ ਬਲਦੇਵ ਮਸਤਾਨਾ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਇਸ ਗੀਤ ਨੂੰ ਭਰਵਾਂ ਲੋਕ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਗੀਤਕਾਰ ਰਾਣਾ ਭੋਗਪੁਰੀਆ ਨੇ ਦਿੱਤੀ।
