ਜਰਮਨੀ (ਪੰਜ ਦਰਿਆ ਬਿਊਰੋ)
ਕਿਸਾਨੀ ਸੰਘਰਸ਼ ਨੂੰ ਸਮਰਪਿਤ ਜਰਮਨੀ ਵਸਦੇ ਨੌਜਵਾਨ ਲੇਖਕ ਤੇ ਗੀਤਕਾਰ ਅਮਨਦੀਪ ਸਿੰਘ (ਅਮਨ ਕਾਲਕਟ) ਦਾ ਲਿਖਿਆ ਗੀਤ “ਇਤਿਹਾਸ ਵਾਲ਼ੇ ਵਰਕੇ” ਰਿਕਾਰਡ ਹੋ ਚੁੱਕਾ ਹੈ। ਇਸ ਗੀਤ ਨੂੰ ਆਵਾਜ਼ ਮਸ਼ਹੂਰ ਗਾਇਕ, ਉਸਤਾਦ ਸੰਗੀਤਕਾਰ ਨਿਰਮਲ ਸਿੱਧੂ ਜੀ ਅਤੇ ਪੰਜਾਬੀ ਨੌਜੁਆਨਾਂ ਦੀ ਪਹਿਲੀ ਪਸੰਦ ਅਤੇ ਅਜੋਕੇ ਸਮੇਂ ਦੇ ਪ੍ਰਸਿੱਧ ਲੋਕ ਗਾਇਕ ਪੰਮਾ ਡੂੰਮੇਵਾਲ਼ ਨੇ ਦਿੱਤੀ ਹੈ। ਸਿਮਰਪ੍ਰੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਗੀਤ 24 ਜਨਵਰੀ 2021 ਰਾਤ ਨੂੰ ਲੋਕ ਅਰਪਣ ਹੋਣ ਜਾ ਰਿਹਾ ਹੈ। ਇਸ ਸੰਬੰਧੀ ਗਾਇਕ ਨਿਰਮਲ ਸਿੱਧੂ, ਗਾਇਕ ਪੰਮਾ ਡੂਮੇਵਾਲ ਤੇ ਗੀਤਕਾਰ ਅਮਨ ਕਾਲਕਟ ਨੇ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਗੀਤ ਰਾਹੀਂ ਕਿਸਾਨ ਸੰਘਰਸ਼ ਦੌਰਾਨ ਵਾਪਰੇ ਪਲਾਂ ਨੂੰ ਕਲਮਬੱਧ ਕਰਕੇ ਸੰਗੀਤ ਰਾਹੀਂ ਪੰਜਾਬੀਆਂ ਦੇ ਸਪੁਰਦ ਕਰਨ ਦੀ ਖੁਸ਼ੀ ਲੈ ਰਹੇ ਹਾਂ। ਉਹਨਾਂ ਉਮੀਦ ਪ੍ਰਗਟਾਈ ਹੈ ਕਿ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀ ਉਹਨਾਂ ਦੀ ਇਸ ਕੋਸ਼ਿਸ਼ ਨੂੰ ਪ੍ਰਵਾਨ ਕਰਨਗੇ।
