ਮਲੇਰਕੋਟਲਾ, 21 ਜਨਵਰੀ (ਪੀ.ਥਿੰਦ)-ਸਬ-ਡਵੀਜ਼ਨਲ ਹਸਪਤਾਲ ਮਲੇਰਕੋਟਲਾ ਵਿਖੇ ਕੋਵੈਕਸੀਨ ਦੀ ਸਫ਼ਲਤਾਪੂਰਵਕ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਵਿਚ ਸਭ ਤੋਂ ਪਹਿਲਾਂ ਮੌਹਰੀ ਕਤਾਰ ਵਿਚ ਰਹਿ ਕੇ ਭੂਮਿਕਾ ਨਿਭਾਉਣ ਵਾਲੇ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਵੈਕਸੀਨ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਐਸ.ਐਮ.ਓ ਡਾ. ਜਸਵਿੰਦਰ ਸਿੰਘ, ਨੋਡਲ ਅਫਸਰ ਡਾ. ਪਰਭਲੀਨ ਕੌਰ, ਡਾ.ਮੁਹੰਮਦ ਅਖਤਰ ਅਤੇ ਦੀਪਕ ਕੌੜਾ ਐਮ.ਐਲ.ਟੀ. ਨੇ ਵੈਕਸੀਨ ਲੈਣ ਤੋਂ ਬਾਅਦ ਦੱਸਿਆ ਕਿ ਵੈਕਸੀਨ ਲਈ ਪਹਿਲਾਂ ਤੋਂ ਹੀ ਪੁਖਤਾ ਪ੍ਰਬੰਧ ਕਰ ਲਏ ਗਏ ਸਨ, ਜਿਸ ਲਈ ਰਜਿਸਟ੍ਰੇਸ਼ਨ ਉਪਰੰਤ ਟੀਕਾਕਰਨ ਕਮਰੇ ਵਿਚ ਵੈਕਸੀਨ ਦਿੱਤੀ ਗਈ ਅਤੇ ਇਸ ਦੌਰਾਨ ਕੋਵੈਕਸੀਨ-19 ਸੰਬੰਧੀ ਮਾਸਕ ਸੇਨੇਟਾਈਜ਼ਰ ਦੀ ਵਰਤੋਂ ਤੇ ਸਰੀਰਕ ਦੂਰੀ ਬਣਾ ਕੇ ਰੱਖਣ ਦੇ ਨਿਯਮਾਂ ਦਾ ਖਾਸ ਖਿਆਲ ਰੱਖਿਆ ਗਿਆ ਟੀਕਾਕਰਨ ਉਪਰੰਤ ਅੱਧਾ ਘੰਟਾ ਅਬਜ਼ਰਵੇਸ਼ਨ ਵਿਚ ਰੱਖਿਆ ਗਿਆ ਵੈਕਸੀਨ ਲੈਣ ਉਪਰੰਤ ਪ੍ਰਭਾਵ ਦੇ ਮੱਦੇਨਜ਼ਰ ਏ.ਈ.ਐਫ.ਆਈ. ਦੀ ਟੀਮ ਵੀ ਹਾਜ਼ਰ ਸੀ।ਇਸ ਮੌਕੇ ਹਸਪਤਾਲ ਦੇ ਡਾ. ਕਰਨਬੀਰ ਸਿੰਘ, ਡਾ. ਸ਼ਸ਼ੀ ਜਿੰਦਲ, ਡਾ. ਆਦਰਸ਼ ਗੋਇਲ, ਡਾ ਸਾਜ਼ੀਆ, ਡਾ. ਹੇਮੰਤ, ਡਾ.ਸ਼ਿਪਰਾ ਵਿਜ, ਡਾ.ਜੋਤੀ ਕਪੂਰ, ਡਾ. ਦਵਿੰਦਰ ਕੁਮਾਰ, ਮੁਹੰਮਦ ਨਜ਼ੀਰ ਐਸ.ਆਈ, ਨਰੇਸ਼ ਕੁਮਾਰ ਚੀਫ ਫਾਰਮਾਸਿਸਟ, ਭੁਪਿੰਦਰ ਕੌਰ, ਅਤੇ ਸਟਾਫ ਮੈਂਬਰ ਹਾਜ਼ਰ ਸਨ।

ਸਬ-ਡਵੀਜ਼ਨਲ ਹਸਪਤਾਲ ਮਲੇਰਕੋਟਲਾ ਦੇ ਡਾਕਟਰ ਸਾਹਿਬਾਨ ਤੇ ਕਰਮਚਾਰੀ ਕੋਵੈਕਸੀਨ ਦਾ ਇੰਜੈਕਸ਼ਨ ਲਗਵਾਉਣ ਤੋਂ ਬਾਅਦ ਜੇਤੂ ਚਿੰਨ ਬਣਾਉਂਦੇ ਹੋਏ।