
ਦੁੱਖਭੰਜਨ
0351920036369
ਮੈਂ ਵੀ ਕੈਸਾ ਆਸ਼ਿਕ ਹਾਂ ?
ਜਿਸ ਨੇਂ ਆਪਣੀਂ,
ਜਿੱਲੇਇਲਾਹੀ,
ਮਾਸ਼ੂਕ ਨੂੰ ਦੇਖਿਆ,
ਤੱਕ ਨਹੀਂ ।
ਜਿਸ ਨੂੰ ਮੇਰੀਆਂ ਬਾਹਾਂ,
ਨੇਂ ਆਪਣੇ ਕਲਾਵੇ ਚ,
ਨਹੀਂ ਲਿਆ ਪਰ ਦਮ ਦਮ,
ਵਿੱਚ ਓਸੇ ਦਾ ਵਾਸ ਏ,
ਬੋਲਦਾ ਹਾਂ ਤਾਂ ਉਹ,
ਆਵਾਜ਼ ਬਣ ਜਾਂਦੀ ਏ।
ਉਸ ਦੇ ਹੇਰਵੇ ਵਿੱਚ,
ਸੁੰਨਸਾਨ ਚ ਬੈਠਾ,
ਗਾਉਂਦਾ ਹਾਂ ਤਾਂ ਉਹ,
ਸਾਜ਼ ਬਣ ਜਾਂਦੀ ਏ।
ਮੈਂ ਵੀ ਕੈਸਾ ਆਸ਼ਿਕ ਹਾਂ ?
ਮੈਨੂੰ ਭੁੱਬਾਂ ਆ ਕੇ ਘੇਰ,
ਲੈਂਦੀਆਂ ਨੇਂ।
ਖੁਸ਼ੀਆਂ ਵੀ ਮੂੰਹ ਫੇਰ,
ਲੈਂਦੀਆਂ ਨੇਂ ।
ਮੇਰੇ ਸਾਹਵੇਂ ਮੇਰੇ ਸਾਹ,
ਘਟਦੇ ਜਾਂਦੇ ਨੇ।
ਮੇਰੇ ਚੋਂ ਹੋਂਦ ਮੇਰੀ ਮੁੱਕਦੀ,
ਜਾਂਦੀ ਏ।
ਤੇ ਦੁੱਖ ਮੈਨੂੰ ਚੱਟਦੇ ਜਾਂਦੇ ਨੇ।
ਮੈਂ ਵੀ ਕੈਸਾ ਆਸ਼ਿਕ ਹਾਂ ?
ਉਸਨੂੰ ਪਤਾ ਏ,
ਉਹ ਜਾਣਦੀ ਕਿ ਮੈਂ ਉਸ ਬਿਨ,
ਜੀਅ ਨਹੀਂ ਸਕਦਾ।
ਉਸਨੂੰ ਪਤਾ ਏ,
ਉਹ ਜਾਣਦੀ ਏ ਕਿ ਜੋ,
ਮੁਕੱਦਰਾਂ ਜ਼ਖਮ ਦਿੱਤੇ ਨੇਂ ਮੈਂ,
ਉਹਨਾਂ ਨੂੰ ਸੀ ਨਹੀਂ ਸਕਦਾ।
ਪਰ ਮੈਂ ਦੱਸਣਾ ਚਾਹੁੰਦਾ ਹਾਂ,
ਮੈਂ ਬੇਗੁਨਾਹ ਹੀ ਹਾਂ,
ਜੋ ਸੂਲੀ ਚਾੜਿਆ ਗਿਆਂ ।
ਮੈਂ ਪੈਰਾਂ ਥੱਲੇ ਮਿੱਧਿਆ ਗਿਆ,
ਵਰਕੇ ਵਾਂਗੂ ਪਾੜਿਆ ਗਿਆਂ।
ਮੈਂ ਵੀ ਕੈਸਾ ਆਸ਼ਿਕ ਹਾਂ ?
ਹੁਣ ਮੌਲਾ ਦੇ ਅੱਗੇ
ਰੁਖਸਤ ਹੋਣ ਤੋਂ ਪਹਿਲਾਂ,
ਤੇਰੇ ਦੀਦਾਰ ਦੀ ਮੰਗ ਹੈ।
ਤੂੰ ਪਰਤੇਂਗੀ ਦੇਖੀਂ ਇੱਕ ਰੋਜ਼,
ਮੇਰੀ ਮੇਰੇ ਨਾਲ ਹੀ ਇੱਕ,
ਛਿੜ ਗਈ ਜੰਗ ਹੈ ।
ਮੇਰੇ ਅੰਦਰ ਤੇਰੇ ਨਾਮ ਦਾ,
ਸਮੁੰਦਰ ਖੌਲਦਾ ਰਹਿਣੈਂ ।
ਜਿੰਨ੍ਹਾਂ ਚਿਰ ਦੀਦ ਨਈਂ ਹੁੰਦੀ,
ਦੁੱਖਭੰਜਨ ਨੇਂ
ਸਾਹ ਸਾਹ ਰੋਲਦਾ ਰਹਿਣੈਂ।
ਮੈਂ ਵੀ ਕੈਸਾ ਆਸ਼ਿਕ ਹਾਂ ?