ਮਲੇਰਕੋਟਲਾ, 20 ਜਨਵਰੀ)-ਪੀ.ਥਿੰਦ)-ਅੱਜ ਜਿਲ੍ਹਾ ਪੁਲਿਸ ਮੁਖੀ ਸ਼੍ਰੀ ਵਿਵੇਕਸ਼ੀਲ ਸੋਨੀ, ਐਸ.ਪੀ.ਅਮਨਦੀਪ ਸਿੰਘ ਬਰਾੜ ਮਲੇਰਕੋਟਲਾ ਅਤੇ ਡੀ.ਐਸ.ਪੀ. ਸੰਜੀਵ ਕੁਮਾਰ ਦੀ ਦੇਖ-ਰੇਖ ਹੇਠ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦਾ ਆਗਾਜ਼ ਕੀਤਾ ਗਿਆ। ਸਰਕਾਰੀ ਕਾਲਜ ਰੋਡ ਤੇ ਆਯੋਜਿਤ ਇਕ ਸਧਾਰਨ ਸਮਾਗਮ ਵਿਚ ਪੰਜਾਬ ਦੇ ਉੱਘੇ ਸਮਾਜਸੇਵੀ ਤੇ ਵਾਤਾਵਰਨ ਪਰੇਮੀ ਸ਼੍ਰੀ ਇੰਦਰਜੀਤ ਸਿੰਘ ਮੁੰਡੇ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੜਕ ਸੁਰੱਖਿਆ ਹਫਤੇ ਦਾ ਉਦਘਾਟਨ ਕੀਤਾ।ਇਸ ਮੌਕੇ ਮਲੇਰਕੋਟਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਥਾਣੇਦਾਰ ਕਰਨਜੀਤ ਸਿੰਘ ਜੇਜੀ ਨੇ ਦੱਸਿਆ ਕਿ ਪੂਰਾ ਮਹੀਨਾ ਸ਼ਹਿਰ ਅਤੇ ਆਸ-ਪਾਸ ਦੇ ਆਮ ਵਾਹਨ ਚਾਲਕਾਂ ਨੂੰ ਸੜਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਥਾਣਾ ਸਿਟੀ-1 ਦੇ ਇੰਚਾਰਜ ਥਾਣੇਦਾਰ ਨਰਿੰਦਰ ਸਿੰਘ, ਏ.ਐੱਸ.ਆਈ ਬਲਵਿੰਦਰ ਸਿੰਘ, ਭਰਪੂਰ ਸਿੰਘ, ਕਰਨੈਲ ਸਿੰਘ ਅਤੇ ਕੇਸਰ ਸਿੰਘ ਭੁੱਲਰ ਵੀ ਮੌਜੂਦ ਰਹੇ। ਇਸ ਦੌਰਾਨ ਆਮ ਲੋਕਾਂ ਨੇ ਟੈਂਟ ਵਿਚ ਬੈਠ ਕੇ ਪੁਲਿਸ ਅਧਿਕਾਰੀਆਂ ਨਾਲ ਰੂ-ਬ-ਰੂ ਹੋਕੇ ਜਾਣਕਾਰੀ ਹਾਸਲ ਕੀਤੀ।

ਉੱਘੇ ਸਮਾਜਸੇਵੀ ਤੇ ਵਾਤਾਵਰਨ ਪਰੇਮੀ ਸ਼੍ਰੀ ਇੰਦਰਜੀਤ ਸਿੰਘ ਮੁੰਡੇ ਸੜਕ ਸੁਰੱਖਿਆ ਹਫਤੇ ਦਾ ਉਦਘਾਟਨ ਕਰਦੇ ਹੋਏ ਅਤੇ ਨਾਲ ਐਸ.ਐਚ.ਓ. ਨਰਿੰਦਰ ਸਿੰਘ, ਟਰੈਫਿਕ ਇੰਚਾਰਜ ਅਤੇ ਹੋਰ ਅਧਿਕਾਰੀ।