
ਮਲੇਰਕੋਟਲਾ 20 ਜਨਵਰੀ (ਥਿੰਦ)-ਮਲੇਰਕੋਟਲਾ ਦੀ ਮਸ਼ਹੂਰ ਸੰਸਥਾ ਦੀ ਟਰੈਕਕਰਸ ਦੀਆਂ ਵਿਦਿਆਰਥਣਾਂ ਨਿਹਾਲ ਡੁਡੇਜਾ ਅਤੇ ਅਮੋਲਪ੍ਰੀਤ ਕੌਰ ਨੇ ਆਇਲਟਸ ਟੈਸਟ ਵਿੱਚੋਂ 9 ਅਤੇ 8.5 ਬੈਂਡ ਹਾਸਲ ਕਰਕੇ ਸੰਸਥਾ ਦਾ ਨਾਂਅ ਪੰਜਾਬ ਭਰ ਵਿਚ ਹੋਰ ਵੀ ਸਿਖਰ ਦੀਆਂ ਟੀਸੀਆਂ ਤੇ ਪਹੁੰਚਾਉਣ ਵਿਚ ਆਪਣਾ ਅਹਿਮ ਰੋਲ ਅਦਾ ਕੀਤਾ। ਇਸ ਸੰਬੰਧੀ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਡਾਇਰੈਕਟਰ ਜਨਾਬ ਅਚਿੰਤ ਗੋਇਲ ਅਤੇ ਮੋਨਿਕ ਗੋਇਲ ਨੇ ਜਿੱਥੇ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਦਿਲੀ ਮੁਬਾਰਕਬਾਦ ਦਿੱਤੀ। ਉੱਥੇ ਹੀ ਉਹਨਾਂ ਸੰਸਥਾ ਦੇ ਸਟਾਫ ਦੀ ਖੂਬ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਦੇ ਤਜਰਬੇਕਾਰ ਅਤੇ ਕਾਬਲ ਸਟਾਫ ਦੀ ਗਾਇਡੈਂਸ ਅਤੇ ਮਿਹਨਤ ਦਾ ਵੀ ਵਿਦਿਆਰਥੀਆਂ ਦੀ ਕਾਮਯਾਬੀ ਵਿਚ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਵੱਡੀ ਕਾਮਯਾਬੀ ਹਾਸਲ ਕਰਨ ਵਾਲੇ ਵਿਦਿਆਰਥੀ ਦੂਜੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਹੁੰਦੇ ਹਨ। ਇਸ ਮੌਕੇ ਚੰਗੇ ਬੈਂਡ ਸਕੋਰ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।