13.4 C
United Kingdom
Saturday, May 3, 2025

More

    ਡੀ.ਟੀ.ਐਫ. ਦੇ ਇਜਲਾਸ ’ਚ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦਾ ਐਲਾਨ

    ਵਿਕਰਮਦੇਵ ਸਿੰੰਘ ਸੂਬਾ ਪ੍ਰਧਾਨ ਤੇ ਮੁਕੇਸ਼ ਗੁਜਰਾਤੀ ਬਣੇ ਜਨਰਲ ਸਕੱਤਰ
    ਅਸ਼ੋਕ ਵਰਮਾ

    ਮਾਨਸਾ, 10ਜਨਵਰੀ2021:ਡੈਮੋਕ੍ਰੇਟਿਕ ਟੀਚਰਜ ਫਰੰਟ ਪੰਜਾਬ ਦੀ ਬਾਬਾ ਸੋਹਣ ਸਿੰਘ ਭਕਨਾ ਨਗਰ ਮਾਨਸਾ ਵਿਖੇ ਕਰਵਾਈ ਦੋ ਰੋਜਾ ਸਲਾਨਾ ਜਰਨਲ ਕਾਉਂਸਲ ਦੌਰਾਨ ਅਧਿਆਪਕ ਆਗੂਆਂ ਨੇ ਸਿੱਖਿਆ ਸਬੰਧੀ ਨਿੱਤ ਬਦਲਦੇ ਹਾਲਾਤਾਂ ਨੂੰ ਦੇਖਦਿਆਂ ਵਿਚਾਰਾਂ ਕੀਤੀਆਂ ਅਤੇ ਮੰਗਾਂ ਤੇ ਮਸਲਿਆਂ ਨੂੰ ਲੈਕੇ ਤਿੱਖੇ ਸੰਘਰਸ਼ ਲਈ ਤਿਆਰ ਰਹਿਣ ਵਾਸਤੇ ਸੱਦਾ ਦਿੱਤਾ ਗਿਆ।  ਮਹੱਤਵਪੂਰਨ ਤੱਥ ਹੈ ਕਿ ਇਸ ਮੌਕੇ ਨਵੀਂ ਟੀਮ ਦੀ ਚੋਣ ਕੀਤੀ ਗਈ ਅਤੇ ਪੁਰਾਣੀ ਟੀਮ ਨੂੰ ਮਾਨ ਸਨਮਾਨ ਸਹਿਤ ਵਿਦਾ ਕੀਤਾ ਗਿਆ। ਇਸ ਮੌਕੇ ਨਵੇਂ ਚੁਣੇ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਰਨਲ ਸੱਕਤਰ ਮੁਕੇਸ਼ ਗੁਜਰਾਤੀ ਨੇ 14 ਤੋਂ 20 ਜਨਵਰੀ ਤੱਕ ਬਲਾਕ ਤੇ ਤਹਿਸੀਲ ਪੱਧਰ ਤੇ ‘ਸਕੱਤਰ ਹਟਾਓ, ਸਿੱਖਿਆ ਬਚਾਓ’ ਦੇ ਨਾਅਰੇ ਤਹਿਤ ਸਿੱਖਿਆ ਸਕੱਤਰ ਪੰਜਾਬ ਦੇ ਪੁਤਲੇ ਫੂਕਣ ਦਾ ਐਲਾਨ ਕੀਤਾ।
                          ਅਧਿਆਪਕ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ ਤਹਿਤ ਸਿੱਖਆ ਸਕੱਤਰ ਵੱਲੋਂ ਕਲਾਸ ਰੂਮ ਸਿੱਖਿਆ ਦੇ ਮੁਕਾਬਲੇ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਨੂੰ ਕਦਾਚਿੱਤ ਮਨਜੂਰ ਨਹੀਂ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਸਿੱਖਿਆ ਦੇ ਅਸਲ ਮੰਤਵ ਨੂੰ ਦਰਕਿਨਾਰ ਕਰਦਿਆਂ ਬੱਚਿਆਂ ਨੂੰ ਪੜਾਈ ਕਰਵਾਉਣ ਲਈ ਸਮਾਂ ਦੇਣ ਦੀ ਥਾਂ ਹਰ ਹਫਤੇ ਬੇਲੋੜੀਆਂ ਪ੍ਰੀਖਿਆਵਾਂ ਰਾਹੀਂ ਸਿੱਖਿਆ ਦਾ ਘਾਣ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿੱਖਿਆ ਸਕੱਤਰ ਅਧਿਆਪਕਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟੀ ਬੈਠੇ ਹਨ ਜਿਸ ਕਾਰਨ ਅਧਿਆਪਕ ਵਰਗ ਵਿੱਚ ਗੁੱਸੇ ਦੀ ਭਾਵਨਾ ਹੈ ਜਿਸ ਨੂੰ ਲੈਕੇ ਹੁਣ ਇਹ ਪੁਤਲੇ ਫੂਕ ਮੁਜਾਹਰਿਆਂ ਦੀ ਰਣਨੀਤੀ ਘੜੀ ਗਈ ਹੈ।
                              ਓਧਰ ਇਹਨਾਂ ਦੋ ਦਿਨਾਂ ਦੌਰਾਨ ਜਥੇਬੰਦੀ ਵੱਲੋਂ ਪਿਛਲੇ ਇੱਕ ਸਾਲ ਦੀਆਂ ਸਰਗਰਮੀਆਂ ਦਾ ਮੁਲਾਂਕਣ ਕਰਨ ਦੇ ਨਾਲ-ਨਾਲ ਜਥੇਬੰਦੀ ਦੇ ਸੰਵਿਧਾਨ ਵਿੱਚ ਕੀਤੀਆਂ ਜਾ ਰਹੀਆਂ ਲੋੜੀਦੀਆਂ ਸੋਧਾਂ ਸੰਬੰਧੀ ਵਿਚਾਰਾਂ ਕੀਤੀਆਂ। ਇਸ ਮੌਕੇ ਆਪਣੀ ਸੇਵਾ ਪੂਰੀ ਕਰ ਚੁੱਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ, ਮੀਤ ਪ੍ਰਧਾਨ ਓਮ ਪ੍ਰਕਾਸ਼ ਸਰਦੂਲਗੜ੍ਹ ਤੋਂ ਇਲਾਵਾ ਸੂਬਾਈ ਆਗੂਆਂ ਧਰਮ ਸਿੰਘ ਸੁਜਾਪੁਰ, ਪਿ੍ਰੰਸੀਪਲ ਅਮਰਜੀਤ ਮਨੀ, ਕੁਲਦੀਪ ਸਿੰਘ ਸੰਗਰੂਰ, ਸਿਕੰਦਰ ਸਿੰਘ ਧਾਲੀਵਾਲ ਨੂੰ ਸਨਮਾਨਿਤ ਕਰਦਿਆਂ ਵਿਦਾਇਗੀ ਦਿੱਤੀ ਗਈ।
                        ਜਨਰਲ ਕਾਊੰਸਲ ’ਚ ਹਾਜਰ ਸਮੂਹ ਡੈਲੀਗੇਟਾਂ ਨੇ ਸਰਬ ਸੰਮਤੀ ਨਾਲ ਵਿਕਰਮ ਦੇਵ ਸਿੰੰਘ ਨੂੰ ਸੂਬਾ ਪ੍ਰਧਾਨ, ਮੁਕੇਸ਼ ਗੁਜਰਾਤੀ ਨੂੰ ਸੂਬਾ ਜਨਰਲ ਸਕੱਤਰ ਅਤੇ ਗੁਰਪਿਆਰ ਕੋਟਲੀ ਨੂੰ ਸੂਬਾ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰਾਂ ਮਹਿੰਦਰ ਕੌੜਿਆਂਵਾਲੀ (ਫਾਜਲਿਕਾ), ਹਰਿੰਦਰਜੀਤ ਸਿੰਘ (ਫਤਿਹਗੜ ਸਾਹਿਬ), ਪਰਮਿੰਦਰ ਸਿੰਘ (ਮਾਨਸਾ) ਤੇ ਬੂਟਾ ਸਿੰਘ ਰੁਮਾਣਾ (ਬਠਿੰਡਾ), ਗੁਰਦਿਆਲ ਚੰਦ (ਗੁਰਦਾਸਪੁਰ) ਨੂੰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ।
              ਜਥੇਬੰਦੀ ਦੇ ਨਵ-ਨਿਯੁਕਤ ਪ੍ਰਧਾਨ ਵਿਕਰਮਦੇਵ ਸਿੰਘ , ਜਨਰਲ ਸਕੱਤਰ ਮੁਕੇਸ਼ ਗੁਜਰਾਤੀ      ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਪ੍ਰੈਸ ਸਕੱਤਰ ਪਵਨ ਕੁਮਾਰ ਨੇ ਆਖਿਆ ਕਿ ਡੈਮੋਕ੍ਰੇਟਿਕ ਟੀਚਰਜ ਫਰੰਟ ਆਉਣ ਵਾਲੇ ਸਮੇਂ ’ਚ ਪੇ-ਕਮਿਸ਼ਨ, ਬਕਾਇਆ ਮਹਿੰਗਾਈ ਭੱਤੇ, ਅਧਿਆਪਕਾਂ ਦੀਆਂ ਤਰੱਕੀਆਂ ਤੇ ਬਦਲੀਆਂ, ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਹੋਰਨਾਂ ਜਥੇਬੰਦੀਆਂ ਨਾਲ ਮਿਲ ਕੇ ਪੰਜਾਬ ਸਰਕਾਰ ਖਿਲਾਫ ਸੰਘਰਸ ਸ਼ੁਰੂ ਕਰੇਗੀ। ਉਹਨਾਂ ਦੱਸਿਆ ਕਿ ਇਸ ਦੇ ਨਾਲ   ਜਥੇਬੰਦੀ ਪਹਿਲਾਂ ਦੀ ਤਰਾਂ ਕਿਸਾਨੀ ਸੰਘਰਸ਼ ’ਚ ਭਰਵੀਂ ਸ਼ਮੂਲੀਅਤ ਜਾਰੀ ਰੱਖੇਗੀ।
                ਇਸ ਮੌਕੇ ਬੇਰੁਜ਼ਗਾਰ ਬੀ.ਐਡ. ਅਧਿਆਪਕ ਫਰੰਟ ਦੇ ਸੂਬਾ ਪ੍ਰਧਾਨ ਸੁਖਵਿੰਦਰ ਢਿੱਲਵਾਂ, ਡੀ.ਟੀ.ਐਫ. ਆਗੂ ਰਾਜੀਵ ਬਰਨਾਲਾ, ਜਗਪਾਲ ਬੰਗੀ, ਗੁਰਮੀਤ ਸੁੱਖਪੁਰ, ਹਰਦੀਪ ਟੋਡਰਪੁਰ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਵਡਾਲਾ ਬਾਂਗਰ, ਤੇਜਿੰਦਰ ਕਪੂਰਥਲਾ, ਨਛੱਤਰ ਤਰਨਤਾਰਨ, ਸੁਖਦੇਵ ਡਾਂਸੀਵਾਲ, ਰੁਪਿੰਦਰ ਗਿੱਲ, ਕੁਲਵਿੰਦਰ ਜੋਸ਼ਨ, ਸੁਖਵਿੰਦਰ ਗਿਰ, ਅਤਿੰਦਰ ਘੱਗਾ, ਨਿਰਭੈ ਸਿੰਘ, ਜਸਵੀਰ ਅਕਾਲਗੜ, ਮੁਲਖ ਰਾਜ, ਲਖਵਿੰਦਰ ਸਿੰਘ ਅਤੇ ਅਮਰੀਕ ਮੋਹਾਲੀ ਆਦਿ ਨੇ ਵੀ ਸੰਬੋਧਨ ਕੀਤਾ।       

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!