7.5 C
United Kingdom
Sunday, March 8, 2026

More

    8 ਮਿਲੀਅਨ ਅਮਰੀਕਾ ਵਾਸੀ ਪ੍ਰੀਪੇਡ ਡੈਬਿਟ ਕਾਰਡ ਰਾਹੀ ਪ੍ਰਾਪਤ ਕਰਨਗੇ ਕੋਰੋਨਾਂ ਸਹਾਇਤਾ ਰਾਸ਼ੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 9 ਜਨਵਰੀ 2021

    ਅਮਰੀਕਾ ਦੀ ਸਰਕਾਰ ਵੱਲੋਂ ਕੋਰੋਨਾਂ ਮਹਾਂਮਾਰੀ ਦੌਰਾਨ ਲੋਕਾਂ ਦੀ ਆਰਥਿਕ ਸਹਾਇਤਾ ਲਈ ਪਾਸ ਕੀਤੀ ਸਹਾਇਤਾ ਰਾਸ਼ੀ ਦਾ ਭੁਗਤਾਨ ਕਰਨਾ ਜਾਰੀ ਹੈ। ਇਸੇ ਸੰਬੰਧ ਵਿੱਚ ਵਿੱਤੀ ਸੰਸਥਾ ਆਈ ਆਰ ਐਸ ਅਨੁਸਾਰ ਤਕਰੀਬਨ 8 ਮਿਲੀਅਨ ਪ੍ਰੀਪੇਡ ਵੀਜ਼ਾ ਡੈਬਿਟ ਕਾਰਡ ਜੋ ਕਿ ਸਹਾਇਤਾ ਅਦਾਇਗੀ ਨਾਲ ਭਰੇ ਹੋਏ ਹਨ, ਲੋਕਾਂ ਨੂੰ ਡਾਕ ਰਾਹੀ ਭੇਜ ਰਿਹਾ ਹੈ। ਏਜੰਸੀ ਅਨੁਸਾਰ ਜੇ ਫੰਡ ਕਿਸੇ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਜਮ੍ਹਾ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਨੂੰ ਡਾਕ ਵਾਲੇ ਲਿਫਾਫਿਆਂ ਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਇਸ ਤੋਂ ਪਹਿਲਾਂ ਕੁੱੱਝ ਲੋਕਾਂ ਨੇ ਪਹਿਲੇ ਗੇੜ ਦੀ ਰਾਸ਼ੀ ਨਾਲ ਭਰੇ ਪ੍ਰੀਪੇਡ ਡੈਬਿਟ ਕਾਰਡਾਂ ਨੂੰ ਰੱਦ ਕਰ ਦਿੱਤਾ ਸੀ। ਉਸ ਸਮੇਂ ਵਿਭਾਗ ਵੱਲੋਂ ਲਿਫ਼ਾਫ਼ਿਆਂ ਨੂੰ ਸਪਸ਼ਟ ਤੌਰ ਤੇ ਆਈ ਆਰ ਐਸ ਜਾਂ ਖਜ਼ਾਨਾ ਵਿਭਾਗ ਤੋਂ ਆਉਣ ਦੇ ਤੌਰ ਤੇ ਨਹੀਂ ਦਰਸਾਇਆ ਸੀ ਪਰ ਹੁਣ 600 ਡਾਲਰ ਦੀ ਅਦਾਇਗੀ ਵਾਲੇ ਡੈਬਿਟ ਕਾਰਡ ਚਿੱਟੇ ਲਿਫ਼ਾਫ਼ੇ ਵਿੱਚ ਖਜ਼ਾਨਾ ਵਿਭਾਗ ਨੂੰ ਪ੍ਰਦਰਸ਼ਿਤ ਕਰਦੀ ਮੋਹਰ ਨਾਲ ਭੇਜੇ ਜਾਣਗੇ। ਆਈ ਆਰ ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ ਭੁਗਤਾਨ ਲਈ ਯੋਗ ਜ਼ਿਆਦਾਤਰ ਲੋਕਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨਹੀਂ ਹੈ ,ਇਸ ਲਈ ਇਹਨਾਂ ਲੱਖਾਂ ਘਰਾਂ ਨੂੰ ਪੇਪਰ ਚੈਕ ਦੇ ਨਾਲ ਪ੍ਰੀਪੇਡ ਡੈਬਿਟ ਕਾਰਡ ਵੀ ਭੇਜੇ ਜਾ ਰਹੇ ਹਨ। ਇਸ ਸੰਬੰਧੀ ਆਈ ਆਰ ਐਸ ਅਤੇ ਖਜ਼ਾਨਾ ਵਿਭਾਗ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਡਾਕ ਧਿਆਨ ਨਾਲ ਵੇਖਣ ਦੀ ਅਪੀਲ ਕੀਤੀ ਹੈ ਜਿਹਨਾਂ ਨੇ ਇਸ ਮਿਆਦ ਦੌਰਾਨ ਅਜੇ ਤੱਕ ਸਿੱਧੀ ਰਕਮ ਪ੍ਰਾਪਤ ਨਹੀਂ ਕੀਤੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!