6.9 C
United Kingdom
Sunday, April 20, 2025

More

    ਟਰੰਪ ਦੇ ਅਕਾਉਂਟ ‘ਤੇ ਟਵਿੱਟਰ ਨੇ ਲਗਾਈ ਪੱਕੇ ਤੌਰ ‘ਤੇ ਪਾਬੰਦੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 9 ਜਨਵਰੀ 2021

    ਵਿਸ਼ਵ ਭਰ ਵਿੱਚ ਵੱਡੇ ਪੱਧਰ ‘ਤੇ ਵਰਤੀ ਜਾਂਦੀ ਸ਼ੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਦੇ ਟਵਿੱਟਰ ਅਕਾਉਂਟ ਨੂੰ ਰਾਜਧਾਨੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੱਕੇ ਤੌਰ ਤੇ ਬੰਦ ਕਰ ਦਿੱਤਾ ਹੈ।ਕੰਪਨੀ ਨੇ ਸ਼ੁੱਕਰਵਾਰ ਦੇਰ ਸ਼ਾਮ, ਭਵਿੱਖ ਵਿੱਚ ਹਿੰਸਾ ਨੂੰ ਹੋਰ ਭੜਕਾਉਣ ਦੇ ਖਦਸ਼ੇ ਦਾ ਹਵਾਲਾ ਦਿੰਦਿਆਂ ਰਾਸ਼ਟਰਪਤੀ ਟਰੰਪ ਦੀ ਪੱਕੇ ਤੌਰ ‘ਤੇ ਇਸ ਪਲੇਟਫਾਰਮ ਤੋਂ ਮੁਅੱਤਲੀ ਦੀ ਘੋਸ਼ਣਾ ਕੀਤੀ ਹੈ। ਟਵਿੱਟਰ ਦੁਆਰਾ ਜਾਰੀ ਕੀਤੇ ਇੱਕ ਬਿਆਨ ਅਨੁਸਾਰ, @ ਰੀਅਲ ਡੋਨਾਲਡ ਟਰੰਪ ਅਕਾਉਂਟ ਅਤੇ ਤਾਜ਼ਾ ਟਵੀਟਾਂ ਦੀ ਨੇੜਿਓਂ ਸਮੀਖਿਆ ਕਰਨ ਤੋਂ ਬਾਅਦ ਹਿੰਸਾ ਨੂੰ ਹੋਰ ਭੜਕਾਉਣ ਦੇ ਜੋਖਮ ਦੇ ਕਾਰਨ ਖਾਤੇ ਨੂੰ ਪੱਕੇ ਤੌਰ ਤੇ ਮੁਅੱਤਲ ਕਰ ਦਿੱਤਾ ਹੈ ਜਦਕਿ ਟਰੰਪ ਨਾਲ ਸੰਬੰਧਿਤ ਸਰਕਾਰੀ @POTUS ਅਤੇ @ ਵ੍ਹਾਈਟ ਹਾਊਸ ਖਾਤੇ ਮੁਅੱਤਲ ਨਹੀਂ ਕੀਤੇ ਜਾਣਗੇ, ਪਰ ਉਨ੍ਹਾਂ ਦੀ ਵਰਤੋਂ ਸੀਮਤ ਰਹੇਗੀ। ਟਵਿੱਟਰ ਨੇ ਇਹ ਵੀ ਕਿਹਾ ਕਿ ਜੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਟਰੰਪ ਨੇ ਪਾਬੰਦੀ ਤੋਂ ਬਚਣ ਲਈ ਕੋਈ ਹੋਰ ਨਿੱਜੀ ਖਾਤਾ ਬਣਾਇਆ ਹੈ, ਤਾਂ ਉਹ ਨਵਾਂ ਖਾਤਾ ਵੀ ਮੁਅੱਤਲੀ ਦੇ ਅਧੀਨ ਆਵੇਗਾ। ਟਰੰਪ ਅਕਸਰ ਆਪਣੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ , ਰਾਜਨੀਤਿਕ ਵਿਰੋਧੀਆਂ ਉੱਤੇ ਹਮਲਾ ਕਰਨ ਅਤੇ ਨੀਤੀਗਤ ਤਬਦੀਲੀਆਂ ਦਾ ਐਲਾਨ ਕਰਨ ਲਈ ਟਵਿੱਟਰ ਦੀ ਵਰਤੋਂ ਕਰਦੇ ਸਨ। ਪਰ ਉਸਨੇ ਟਵਿੱਟਰ ਦੀ ਵਰਤੋਂ ਬੇਤੁਕੀ ਸਾਜ਼ਿਸ਼, ਸਿਧਾਂਤਾਂ ਅਤੇ ਵੋਟਰਾਂ ਦੀ ਧੋਖਾਧੜੀ ਦੇ ਦਾਅਵਿਆਂ ਨੂੰ ਸਾਂਝਾ ਕਰਨ ਲਈ ਵੀ ਕੀਤੀ, ਜਿਸ ਨੇ ਉਸ ਨੂੰ ਟਵਿੱਟਰ ਦੇ ਪਲੇਟਫਾਰਮ ਤੋਂ ਹਟਾਉਣ ਵਿੱਚ ਯੋਗਦਾਨ ਪਾਇਆ ਹੈ। ਟਵਿੱਟਰ ਨੇ ਸ਼ੁਰੂਆਤੀ ਤੌਰ ‘ਤੇ ਬੁੱਧਵਾਰ ਨੂੰ 12 ਘੰਟਿਆਂ ਲਈ ਰਾਸ਼ਟਰਪਤੀ ਦੇ ਨਿੱਜੀ ਖਾਤੇ ਨੂੰ ਬੰਦ ਕਰਨ ਦੇ ਨਾਲ ਦੁਬਾਰਾ ਗਲਤ ਜਾਣਕਾਰੀ ਦੇਣ ਦੀ ਸੂਰਤ ਵਿੱਚ ਪੱਕੇ ਤੌਰ ਤੇ ਮੁਅੱਤਲ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਦੇ ਬਾਵਜੂਦ ਟਰੰਪ ਨੇ ਸ਼ੁੱਕਰਵਾਰ ਨੂੰ ਦੋ ਹਿੰਸਕ ਟਵੀਟ ਕਰਦਿਆਂ ਨਿਯਮਾਂ ਦੀ ਉਲੰਘਣਾ ਕੀਤੀ। ਟਵਿੱਟਰ ਅਨੁਸਾਰ ਟਰੰਪ ਦੁਆਰਾ ਕੀਤੇ ਇਹਨਾਂ ਟਵੀਟਾਂ ਦੀ ਵਿਆਖਿਆ ਦੰਗਾਕਾਰੀਆਂ ਲਈ ਹਮਾਇਤ ਵਜੋਂ ਕੀਤੀ ਹੈ। ਇਹਨਾਂ ਸਭ ਗੱਲਾਂ ਦੇ ਮੱਦੇਨਜ਼ਰ ਅਤੇ ਹੋਰ ਹਿੰਸਕ ਸੁਨੇਹਿਆਂ ਨੂੰ ਰੋਕਣ ਲਈ ਟਰੰਪ ਦਾ ਟਵਿੱਟਰ ਖਾਤਾ ਜਿਸ ਦੇ 88.7 ਮਿਲੀਅਨ ਫਾਲੋਅਰਜ਼ ਸਨ, ਕੰਪਨੀ ਦੁਆਰਾ ਪੱਕੇ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!