
ਆਉ ਧੀਆਂ ਦੀ ਵੀ ਲੋਹੜੀ ਮਨਾਈਏ,
ਸਮਾਜ ਨੂੰ ਨਵਾਂ ਰਾਹ ਦਿਖਾਈਏ,
ਬਿਨ ਧੀ ਇਹ ਸਮਾਜ ਚੱਲ ਨਹੀਂ ਸਕਦਾ ,
ਸਭ ਦੇ ਕੰਨੀਂ ਇਹ ਗੱਲ ਪਾਈਏ,
ਆਉ ਧੀਆਂ ਦੀ ਵੀ ਲੋਹੜੀ ਮਨਾਈਏ।
ਜੇ ਨਾ ਹੋਈ ਧੀ ਤਾਂ ਦੱਸੋ ਮਾਂ ਵੀ ਕਿੱਥੋ ਆਉ,
ਗਿੱਲੇ ਪੈ ਆਪ ਬੱਚੇ ਨੂੰ ਸੁੱਕੇ ਕੋਣ ਸਵਾਂਉ ,
ਧੀ ਬਿਨਾਂ ਹਰ ਘਰ ਅਧੂਰਾ ਇਹ ਸੁਨੇਹਾ ਲਾਈਏ,
ਆਉ ਧੀਅਾਂ……………………।
ਮਾਂ ਕੁਮਾ ਕਦੇ ਹੋ ਨਹੀ ਸਕਦੀ ਪੁੱਤ ਕਪੁੱਤ ਨੇ ਹੁੰਦੇ,
ਪਰ ਇਹ ਨਿੱਕੀ ਗੱਲ ਨੂੰ ਸਮਝਣ ਕਿਉ ਨਾ ਬੰਦੇ,
ਨਾਨੀ ਕੋਲੋਂ ਸੁਣੀਆ ਬਾਤਾਂ ਦੱਸੋ ਕਿਵੇਂ ਭੁਲਾਈਏ.,
ਆਉ ਧੀਆਂ……………………..।
ਔਰਤ ,ਔਰਤ ਦੇ ਕਿਉਂ ਰਾਹ ਵਿੱਚ ਖੜ੍ਹ ਗਈ,
ਕੁੜੀ ਜੰਮਣ ਤੋਂ ਕਿਉਂ ਹੈ ਡਰ ਗਈ,
ਦੱਸੋ ਇਸ ਭੋਲੀ ਔਰਤ ਨੂੰ ਕਿਵੇਂ ਅਸੀ ਸਮਝਾਈਏ,
ਆਉ ਧੀਆਂ ਦੀ ਵੀ ਲੋਹੜੀ ਮਨਾਈਏ।
ਆਉ ਧੀਆਂ ਦੀ ਵੀ ਲ਼ੋਹੜੀ ਮਨਾਈਏ।
ਸੰਦੀਪ ਦਿਉੜਾ
8437556667