ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਲੰਡਨ ਦਾ ਹੀਥਰੋ ਹਵਾਈ ਅੱਡਾ ਜੋ ਕਿ ਵਿਸ਼ਵ ਭਰ ਦੇ ਬੇਹੱਦ ਰੁਝੇਵੇਂ ਭਰੇ 10 ਹਵਾਈ ਅੱਡਿਆਂ ਦੀ ਸੂਚੀ ਵਿੱਚ ਸ਼ਾਮਿਲ ਸੀ, ਇਸ ਸਾਲ ਕੋਰੋਨਾਂ ਮਹਾਂਮਾਰੀ ਦੀ ਮਾਰ ਹੇਠ ਆ ਕੇ ਵਿਸ਼ਵ ਦੇ ਪਹਿਲੇ 30 ਵਿਅਸਤ ਹਵਾਈ ਅੱਡਿਆਂ ਵਿੱਚੋਂ ਬਾਹਰ ਹੋ ਗਿਆ ਹੈ। ਹਵਾਬਾਜ਼ੀ ਵਿਭਾਗ ਦੇ ਅੰਕੜਿਆਂ ਅਨੁਸਾਰ, ਪਿਛਲੇ ਸਾਲ ਪੱਛਮੀ ਲੰਡਨ ਹੱਬ ‘ਤੇ ਸਿਰਫ 91,400 ਯਾਤਰੀ ਉਡਾਨਾਂ ਦਰਜ਼ ਕੀਤੀਆਂ ਗਈਆਂ ਜੋ ਕਿ 2019 ਦੀ ਗਿਣਤੀ ਨਾਲੋਂ 61 ਪ੍ਰਤੀਸ਼ਤ ਘੱਟ ਹਨ। ਇਸ ਘੱਟ ਹੋਈ ਗਿਣਤੀ ਨੇ ਇਸ ਹਵਾਈ ਅੱਡੇ ਨੂੰ ਗਲੋਬਲ ਪੱਧਰ ‘ਤੇ 9 ਵੇਂ ਤੋਂ 3 ਵੇਂ ਸਥਾਨ ਤੱਕ ਪਹੁੰਚਾ ਦਿੱਤਾ ਹੈ।ਇਕੱਤਰ ਹੋਏ ਇਹ ਅੰਕੜੇ ਇਸ ਗੱਲ ਦਾ ਸਬੂਤ ਹਨ ਕਿ ਮਹਾਂਮਾਰੀ ਦੌਰਾਨ ਅੰਤਰਰਾਸ਼ਟਰੀ ਯਾਤਰਾਵਾਂ ਵਿੱਚ ਖੜੋਤ ਆਉਣ ਕਾਰਨ ਬ੍ਰਿਟੇਨ ਦਾ ਸਭ ਤੋਂ ਪ੍ਰਮੁੱਖ ਹਵਾਈ ਅੱਡਾ ਆਪਣੇ ਦਹਾਕਿਆਂ ਦੇ ਬਣਾਏ ਰਿਕਾਰਡ ਨੂੰ ਗਵਾ ਚੁੱਕਾ ਹੈ। ਦੁਨੀਆਂ ਭਰ ਦੇ ਜ਼ਿਆਦਾ ਰੁਝੇਵੇਂ ਵਾਲੇ ਹਵਾਈ ਅੱਡਿਆਂ ਦੀ ਸੂਚੀ ਵਿੱਚ ਹੁਣ ਅਮਰੀਕੀ ਅਤੇ ਚੀਨੀ ਹਵਾਈ ਅੱਡਿਆਂ ਦਾ ਦਬਦਬਾ ਹੈ। ਪਿਛਲੇ ਸਾਲ ਦੁਨੀਆ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਅਟਲਾਂਟਾ ਹਵਾਈ ਅੱਡਾ ਸੀ, ਜਿਸ ਵਿੱਚ 40 ਪ੍ਰਤੀਸ਼ਤ ਦੇ ਘਾਟੇ ਨਾਲ 259,700 ਯਾਤਰੀਆਂ ਦੀਆਂ ਉਡਾਣਾਂ ਦਰਜ ਕੀਤੀਆਂ ਗਈਆਂ ਸਨ। ਇਸ ਸੂਚੀ ਵਿੱਚ ਚੋਟੀ ਦੇ 10 ਹਵਾਈ ਅੱਡਿਆਂ ਵਿੱਚੋਂ ਸੱਤ ਅਮਰੀਕੀ ਹਵਾਈ ਅੱਡੇ ਹਨ ਅਤੇ ਬਾਕੀ ਤਿੰਨਾਂ ‘ਤੇ ਚੀਨੀਆਂ ਦਾ ਕਬਜ਼ਾ ਹੈ। ਹਾਲਾਂਕਿ, ਹੀਥਰੋ ਯੂਰਪੀਅਨਰੁਝੇਵੇਂ ਵਾਲੇ ਹਵਾਈ ਅੱਡਿਆਂ ਵਿੱਚ ਦੂਜੇ ਨੰਬਰ ‘ਤੇ ਰਿਹਾ ਜਦਕਿ ਐਮਸਟਰਡਮ ਸ਼ੀਫੋਲ 100,900 ਉਡਾਨਾਂ ਨਾਲ ਪਹਿਲੇ ‘ਤੇ ਕਾਬਜ਼ ਹੈ।