
ਦੁੱਖਭੰਜਨ ਰੰਧਾਵਾ
0351920036369
ਮੈਂ ਟੁੱਟਿਆ ਤਾਰਾ,
ਨੀ ਮੈਂ ਬੇਸਹਾਰਾ |
ਤੂੰ ਦੱਸਜਾ ਜਾਂਦੀ,
ਹੋਊ ਕਿਵੇਂ ਗੁਜ਼ਾਰਾ |
ਨੀ ਹੁਣ ਜੋ ਮੈਂ ਮਹਿਸੂਸ,
ਕਰਾਂ ਤੂੰ ਕਰਦੀ ਹੋਵੇਂਗੀ |
ਨੀ ਮੈਂ ਜਿੱਦਾਂ ਹੌਕੇ ਭਰਦਾਂ,
ਤੂੰ ਵੀ ਭਰਦੀ ਹੋਵੇਂਗੀ |
ਮੇਰਾ ਕਰ ਜਾਂਦੀ ਕੋਈ ਚਾਰਾ |
ਮੈਂ ਟੁੱਟਿਆ ਤਾਰਾ,
ਨੀ ਮੈਂ ਬੇਸਹਾਰਾ |
ਨੀ ਸੱਪਾਂ ਕੋਲੋਂ ਬਚ-ਬਚ,
ਜਾਨ ਬਚਾਉਂਦਾ ਸੀ |
ਖੁੱਦ ਮੈਂ ਕੱਲਰਾਂ ਵਰਗਾ,
ਤੈਨੂੰ ਵਡਿਆਉਂਦਾ ਸੀ |
ਮੇਰੇ ਦਿਲ ਤੇ ਰਹਿ ਗਿਆ ਭਾਰਾ |
ਮੈਂ ਟੁੱਟਿਆ ਤਾਰਾ,
ਨੀ ਮੈਂ ਬੇਸਹਾਰਾ |
ਨੀ ਮੈਂ ਵਹਿਣਾਂ ਦੇ ਵਿੱਚ,
ਵਹਿ-ਵਹਿ ਕੇ ਹਾਂ ਮਰ ਚੱਲਿਆ |
ਤੈਨੂੰ ਜਿੱਤਵਾ ਕੇ ਮੈਂ ਸਭ ਕੁਝ,
ਹਾਂ ਹਰ ਚੱਲਿਆ |
ਮੈਂ ਡੁੱਬਦਾਂ ਤੇ ਡੁੱਬਣ ਦੇ ਯਾਰਾ |
ਮੈਂ ਟੁੱਟਿਆ ਤਾਰਾ,
ਨੀ ਮੈਂ ਬੇਸਹਾਰਾ |
ਮੈਂ ਤੇਰੀ ਘੂਰ ਝੱਲੀ,
ਮੈਨੂੰ ਚੁੱਪ ਤੇਰੀ ਖਾ ਗਈ |
ਮੇਰੀ ਜਿੰਦ ਦੀ ਸਲੇਟ ਉੱਤੇ,
ਹਰਫ ਡਾਢੇ ਵਾਹ ਗਈ |
ਮੈਨੂੰ ਕਿਹੜੀ ਗੱਲੋਂ ਲੱਗਿਆ ਕਸਾਰਾ |
ਮੈਂ ਟੁੱਟਿਆ ਤਾਰਾ,
ਨੀ ਮੈਂ ਬੇਸਹਾਰਾ |
ਮੇਰੀ ਕਲਮ ਵਿੱਚੋਂ ਨਿਕਲਿਆ,
ਹਰਫ-ਹਰਫ ਰੋਵੇ |
ਉਥੇ ਮਿਲਦੀ ਨਾ ਢੋਈ,
ਜਿੱਥੇ ਵੀ ਜਾ ਕੇ ਖਲੋਵੇ |
ਮੇਰੇ ਹੀ ਪੈਰ ਕਿਉਂ ਚਿੱਕੜ ਤੇ ਗਾਰਾ |
ਮੈਂ ਟੁੱਟਿਆ ਤਾਰਾ,
ਨੀ ਮੈਂ ਬੇਸਹਾਰਾ |
ਦੁੱਖਭੰਜਨ ਤਾਂ ਹੁਣ,
ਕੀਤੀ ਉੱਤੇ ਪਛਤਾਵੇ |
ਤੂੰ ਈ ਤੂੰ ਨਜ਼ਰੀ ਪਵੇਂ,
ਓ ਜਿੱਥੇ ਕਿਤੇ ਜਾਵੇ |
ਬਣਕੇ ਰਹਿ ਗਿਆ ਵਿਚਾਰਾ |
ਮੈਂ ਟੁੱਟਿਆ ਤਾਰਾ,
ਨੀ ਮੈਂ ਬੇਸਹਾਰਾ |