
ਦੁੱਖਭੰਜਨ ਰੰਧਾਵਾ
0351920036369
ਕਿਸਮਤ ਕੇਹੀ ਲਿਖਤੀ ਰੱਬਾ,
ਹਰ ਥਾਂ ਜਿਹੜੀ ਹਾਰ ਗਈ |
ਔਖਾ ਹੋਇਆ ਗੁਜ਼ਾਰਾ ਕਰਨਾ,
ਬੇਰੁਜ਼ਗਾਰੀ ਮਾਰ ਗਈ |
ਕਿਸਮਤ ਕੇਹੀ ਲਿਖਤੀ ਰੱਬਾ,
ਹਰ ਥਾਂ ਜਿਹੜੀ ਹਾਰ ਗਈ |
ਭੁੱਖੇ ਢਿੱਡ ਨਾ ਗਾਇਆ ਜਾਵੇ,
ਬਿਨ ਪੈਸੇ ਨਾ ਪਾਇਆ ਜਾਵੇ,
ਘੜੀ ਵੀ ਦਿੱਤੀ ਕੈਸੀ ਰੱਬਾ,
ਸੀਤਾਂ ਵਿੱਚ ਜੋ ਠਾਰ ਗਈ |
ਕਿਸਮਤ ਕੇਹੀ ਲਿਖਤੀ ਰੱਬਾ,
ਹਰ ਥਾਂ ਜਿਹੜੀ ਹਾਰ ਗਈ |
ਸੀ਼ਸ਼ਾ ਟੁੱਟਕੇ ਚੂਰ ਹੋ ਜਾਂਦਾ,
ਮੈਂ ਖੁਦ ਤੋਂ ਹੀ ਦੂਰ ਹੋ ਜਾਂਦਾ,
ਮੈਂ ਚੰਦਰਾ ਟੁੱਟੇ ਤਾਰੇ ਵਰਗਾ,
ਗੱਲ ਮੇਰੀ ਨਾ ਪਾਰ ਗਈ |
ਕਿਸਮਤ ਕੇਹੀ ਲਿਖਤੀ ਰੱਬਾ,
ਹਰ ਥਾਂ ਜਿਹੜੀ ਹਾਰ ਗਈ |
ਮੈਂ ਜਿਉਂਦਾ ਵੀ ਮੋਇਆਂ ਵਰਗਾ,
ਮੜੀ ਤੇ ਬਲਦੇ ਗੋਇਆਂ ਵਰਗਾ,
ਵਿਛੜਿਆ ਮੈਂ ਪੰਛੀ ਡਾਰੋਂ,
ਮੇਰੀ ਉੱਡ ਕਦੋਂ ਦੀ ਡਾਰ ਗਈ |
ਕਿਸਮਤ ਕੇਹੀ ਲਿਖਤੀ ਰੱਬਾ,
ਹਰ ਥਾਂ ਜਿਹੜੀ ਹਾਰ ਗਈ |
ਅਸੀਂ ਪੜ-ਲਿਖ ਬੇਰੁਜ਼ਗਾਰ ਕਹਾਈਏ,
ਏ ਕੈਸੀ ਅਸੀਂ ਅਓਧ ਹੰਢਾਈਏ,
ਅਸਾਂ ਦੇ ਪੈਰ ਨੇਂ ਨੰਗ-ਮਨੰਗੇ,
ਚੁਭ ਇਹਨਾਂ ਵਿੱਚ ਖਾਰ ਗਈ |
ਕਿਸਮਤ ਕੇਹੀ ਲਿਖਤੀ ਰੱਬਾ,
ਹਰ ਥਾਂ ਜਿਹੜੀ ਹਾਰ ਗਈ |
ਦੁੱਖਭੰਜਨ ਨੂੰ ਮਾਰ ਨਸੀਬਾਂ,
ਸੁੱਟਿਆ ਘਰਚੋਂ ਬਾਹਰ ਨਸੀਬਾਂ,
ਬੌਕਰ ਵਾਂਗੂ ਖਿੱਲਰ ਗਿਆ ਮੈਂ,
ਬੌਕਰ ਵੀ ਬੇਕਾਰ ਗਈ |
ਕਿਸਮਤ ਕੇਹੀ ਲਿਖਤੀ ਰੱਬਾ,
ਹਰ ਥਾਂ ਜਿਹੜੀ ਹਾਰ ਗਈ |