6.7 C
United Kingdom
Sunday, April 20, 2025

More

    ਆਸਟ੍ਰੇਲੀਆ ‘ਚ ਪਾੜ੍ਹਿਆਂ ਨੂੰ ਕੁੱਝ ਖੇਤਰਾਂ ‘ਚ ਖੁੱਲ੍ਹੇ ਕੰਮ ਦੀ ਇਜਾਜ਼ਤ

    (ਹਰਜੀਤ ਲਸਾੜਾ, ਬ੍ਰਿਸਬੇਨ 07 ਜਨਵਰੀ) ਆਸਟ੍ਰੇਲੀਆ ‘ਚ ਕੋਵਿਡ -19 ਮਹਾਂਮਾਰੀ ਦੇ ਦੌਰਾਨ ਅਸਾਧਾਰਣ ਪ੍ਰਸਥਿਤੀਆਂ ਅਤੇ ਨਾਜ਼ੁਕ ਸੇਵਾਵਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਤਹਿਤ, ਗ੍ਰਹਿ ਵਿਭਾਗ ਅਤੇ ਆਸਟਰੇਲਿਆਈ ਬਾਰਡਰ ਫੋਰਸ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਲਚਕਦਾਰ ਪ੍ਰੋਗਰਾਮ ਤਹਿਤ ਕੁੱਝ ਨਿਰਧਾਰਤ ਕੰਮ ਖੇਤਰਾਂ ‘ਚ ਘੰਟਿਆਂ ਨੂੰ ਵਧਾਉਣ ਹਿੱਤ ਪੰਦਰਵਾੜੇ ਵਿਚ 40 ਘੰਟੇ ਤੋਂ ਵੱਧ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਹਨਾਂ ਨਵੀਆਂ ਹਦਾਇਤਾਂ ‘ਚ ਪਾੜ੍ਹਿਆਂ ਨੂੰ ਆਪਣੇ ਕੋਰਸ ਦੌਰਾਨ ਵਧੇਰੇ ਘੰਟੇ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਹੋਣਗੇ ਪਰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਉਹ ਆਪਣੀ ਪੜ੍ਹਾਈ ਲਈ ਗੰਭੀਰ ਹਨ ਅਤੇ ਆਪਣਾ ਕੋਰਸ ਪੂਰਾ ਕਰਦੇ ਹਨ।
    ਸੰਬੰਧਿਤ ਖੇਤਰ ਜਿਹਨਾਂ ‘ਚ ਪਾੜ੍ਹਿਆਂ ਨੂੰ ਖੁੱਲ੍ਹੇ ਕੰਮ ਦੀ ਰਿਆਇਤ ਮਿਲੀ ਹੈ –

    • ਤੁਸੀਂ, 8 ਸਤੰਬਰ 2020 ਤੋਂ ਪਹਿਲਾਂ ਕਿਸੇ ਆਰ ਏ ਸੀ ਆਈ ਆਈ ਜਾਂ ਐਨਏਪੀਐਸ ਆਈਡੀ ਦੇ ਨਾਲ ਇੱਕ ਪ੍ਰਵਾਨਿਤ ਪ੍ਰੋਵਾਈਡਰ ਜਾਂ ਕਾਮਨਵੈਲਥ-ਫੰਡ ਦੁਆਰਾ ਪ੍ਰਾਪਤ ਬਿਰਧ ਦੇਖਭਾਲ ਸੇਵਾ ਪ੍ਰਦਾਤਾ ਦੁਆਰਾ ਨੌਕਰੀ ਪ੍ਰਾਪਤ ਹੋ।
    • ਇੱਕ ਰਜਿਸਟਰਡ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਪ੍ਰਦਾਤਾ ਦੁਆਰਾ ਨੌਕਰੀ ਕਰ ਰਹੇ ਹੋ।
    • ਸਿਹਤ ਦੇਖ-ਰੇਖ ਨਾਲ ਸਬੰਧਤ ਕੋਰਸ ਵਿਚ ਦਾਖਲ ਹੋਏ ਹੋ ਅਤੇ ਤੁਸੀਂ ਸਿਹਤ ਅਧਿਕਾਰੀਆਂ ਦੁਆਰਾ ਨਿਰਦੇਸ਼ਾਂ ਅਨੁਸਾਰ ਕੋਵੀਡ -19 ਵਿਰੁੱਧ ਸਿਹਤ ਕੋਸ਼ਿਸ਼ਾਂ ਦਾ ਸਮਰਥਨ ਕਰ ਰਹੇ ਹੋ।
    • ਖੇਤੀਬਾੜੀ ਸੈਕਟਰ ਵਿੱਚ ਰੁਜ਼ਗਾਰਦਾਤਾ ਹੋ।
      ਦੱਸਣਯੋਗ ਹੈ ਕਿ ਵਿਦਿਆਰਥੀ ਵੀਜ਼ਾ ਧਾਰਕਾਂ ਨੂੰ ਕੰਮ ਦੀ ਅਸਥਾਈ ਖੁੱਲ੍ਹ ਲੈਣ ਲਈ ਵਿਭਾਗ ਨੂੰ ਸਿੱਧੀ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ। ਸੰਬੰਧਿਤ ਪਾੜ੍ਹਿਆਂ ਨੂੰ ਸਿਰਫ਼ ਆਪਣੇ ਕੰਮ ਦੇ ਮਾਲਕ ਨਾਲ ਸੰਪਰਕ ਕਰਨਾ ਲਾਜ਼ਮੀ ਹੋਵੇਗਾ। ਸਿੱਖਿਆ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਵੀਂ ਅਸਥਾਈ ਨੀਤੀ ਨਾਲ ਪਾੜ੍ਹਿਆਂ ਲਈ ਪੜਾਈ ਦੇ ਨਾਲ ਕਮਾਈ ਦੇ ਵੀ ਵਧੇਰੇ ਮੌਕੇ ਮਿਲਣਗੇ ਅਤੇ ਆਸਟ੍ਰੇਲੀਆ ਲਈ ਵਿਦੇਸ਼ੀ ਪਾੜ੍ਹਿਆਂ ਦੀ ਖਿੱਚ ਵਧੇਗੀ।
    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!